ਸੁਪਰੀਮ ਕੋਰਟ ਦੀ ਕਾਰਗੁਜਾਰੀ ਵਿੱਚ ਸੁਧਾਰ ਦੀ ਮੰਗ ਉਠੀ

ਕਾਂਗਰਸ ਦੀ ਅਗਵਾਈ ਵਿੱਚ 7 ਰਾਜਨੀਤਕ ਦਲਾਂ ਨੇ ਰਾਜ ਸਭਾ ਦੇ ਸਭਾਪਤੀ ਵੇਂਕਿਆ ਨਾਇਡੂ ਨੂੰ ਨੋਟਿਸ ਦੇ ਕੇ ਦੇਸ਼ ਦੇ ਮੁੱਖ ਜੱਜ (ਸੀਜੇਆਈ) ਦੀਪਕ ਮਿਸ਼ਰਾ ਨੂੰ ਹਟਾਉਣ ਦੀ ਕਾਰਵਾਈ ਆਪਣੇ ਵੱਲੋਂ ਸ਼ੁਰੂ ਕਰ ਦਿੱਤੀ|
ਅਪੀਲੀ ਅਦਾਲਤਾਂ ਦੇ ਵੱਖ – ਵੱਖ ਜੱਜਾਂ ਨੂੰ ਹਟਾਉਣ ਦੇ ਮਕਸਦ ਨਾਲ ਇਹ ਪ੍ਰੀਕ੍ਰਿਆ ਹੁਣੇ ਤੱਕ ਛੇ ਵਾਰ ਸ਼ੁਰੂ ਕਰਵਾਈ ਗਈ ਹੈ, ਪਰੰਤੂ ਮੁਕਾਮ ਤੱਕ ਇਹ ਕਦੇ ਨਹੀਂ ਪਹੁੰਚੀ ਹੈ| ਅਲਬਤਾ ਪ੍ਰੀਕ੍ਰਿਆ ਸ਼ੁਰੂ ਹੋਣ ਤੋਂ ਬਾਅਦ ਦੋ ਜੱਜਾਂ ਨੇ ਅਸਤੀਫਾ ਦੇ ਕੇ ਇਸ ਪ੍ਰਕ੍ਰਿਆ ਨੂੰ ਬੰਦ ਜਰੂਰ ਕਰਵਾਇਆ ਹੈ| ਦੇਸ਼ ਦੇ ਮੁੱਖ ਜੱਜ ਦੇ ਖਿਲਾਫ ਇਸ ਨਿਯਮ ਦਾ ਇਸਤੇਮਾਲ ਕਰਨ ਦੀ ਨੌਬਤ ਹੁਣੇ ਤੱਕ ਨਹੀਂ ਆਈ ਸੀ, ਉਹ ਵੀ ਇਸ ਵਾਰ ਆ ਗਈ| ਇਸ ਲਿਹਾਜ਼ ਨਾਲ ਦੇਸ਼ ਦੀ ਨਿਆਂ ਵਿਵਸਥਾ ਲਈ ਇਹ ਸਮਾਂ ਬਦਨਾਮੀ ਦਾ ਹੈ| ਵਿਰੋਧੀ ਧਿਰ ਵੱਲੋਂ ਲਗਾਏ ਗਏ 5 ਦੋਸ਼ਾਂ ਵਿੱਚ ਦੋ ਅਜਿਹੇ ਹਨ ਜੋ ਮੁੱਖ ਜੱਜ ਦੇ ਅਤੀਤ ਨਾਲ ਜੁੜੇ ਹਨ| ਇੱਕ ਤਾਂ ਉਸ ਦੌਰ ਤੋਂ, ਜਦੋਂ ਚੀਫ ਜਸਟਿਸ ਤਾਂ ਕੀ ਉਹ ਜੱਜ ਵੀ ਨਹੀਂ ਸਨ|
ਇਹਨਾਂ ਬਿੰਦੂਆਂ ਤੇ ਅੱਜ ਗੱਲ ਕਰਨ ਦਾ ਮਤਲਬ ਗੜੇ ਮੁਰਦੇ ਉਖਾੜਨ ਵਰਗਾ ਹੀ ਲਿਆ ਜਾਵੇਗਾ| ਕੋਈ ਇਹ ਵੀ ਕਹਿ ਸਕਦਾ ਹੈ ਕਿ ਇਹ ਇਲਜ਼ਾਮ ਜੇਕਰ ਇੰਨੇ ਹੀ ਗੰਭੀਰ ਸਨ ਤਾਂ ਉਨ੍ਹਾਂ ਉਤੇ ਪਹਿਲਾਂ ਧਿਆਨ ਕਿਉਂ ਨਹੀਂ ਦਿੱਤਾ ਗਿਆ| ਪਰੰਤੂ ਹਾਂ, ਦੋਸ਼ ਪੱਤਰ ਵਿੱਚ ਨਿਸ਼ਚੇ ਹੀ ਕੁੱਝ ਬਿੰਦੂ ਅਜਿਹੇ ਵੀ ਹਨ ਜੋ ਬਤੌਰ ਸੀਜੇਆਈ ਦੀਪਕ ਮਿਸ਼ਰਾ ਦੇ ਕੰਮ ਕਰਨ ਦੇ ਢੰਗ ਨਾਲ ਸਿੱਧੇ ਤੌਰ ਤੇ ਜੁੜੇ ਹਨ| ਇਨ੍ਹਾਂ ਬਾਰੇ ਲੋਕਾਂ ਦੀ ਰਾਏ ਵੱਖ – ਵੱਖ ਹੋ ਸਕਦੀ ਹੈ, ਪਰ ਇਹਨਾਂ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ| ਉਦਾਹਰਣ ਦੇ ਲਈ, ਕਿਸ ਤਰ੍ਹਾਂ ਦੇ ਕੇਸ ਕਿਸ – ਕਿਸ ਖਾਸ ਬੈਂਚਾਂ ਨੂੰ ਸੌਂਪੇ ਜਾ ਰਹੇ ਹਨ, ਇਸ ਮਾਮਲੇ ਨੂੰ ਲੈ ਕੇ ਸੁਪ੍ਰੀਮ ਕੋਰਟ ਦੇ ਅੰਦਰ ਸੀਨੀਅਰ ਜੱਜਾਂ ਦੇ ਵਿਚਾਲੇ ਸੰਵਾਦਹੀਨਤਾ ਅਤੇ ਅਵਿਸ਼ਵਾਸ ਇਸ ਹੱਦ ਤੱਕ ਵੱਧ ਗਿਆ ਕਿ ਉਨ੍ਹਾਂ ਵਿਚੋਂ ਚਾਰ ਨੇ ਬਕਾਇਦਾ ਪ੍ਰੈਸ ਕੰਨਫਰੈਂਸ ਕਰਕੇ ਦੇਸ਼ ਦੇ ਸਾਹਮਣੇ ਇਸ ਵਿਸ਼ੇ ਵਿੱਚ ਆਪਣੀ ਨਾਰਾਜਗੀ ਜਾਹਿਰ ਕੀਤੀ|
ਇਹ ਇਤਿਹਾਸਿਕ ਘਟਨਾ ਇਸ ਅੰਦੇਸ਼ੇ ਨੂੰ ਠੀਕ ਸਾਬਤ ਕਰਨ ਲਈ ਕਾਫੀ ਹੈ ਕਿ ਸੁਪ੍ਰੀਮ ਕੋਰਟ ਵਿੱਚ ਸਭ ਕੁੱਝ ਠੀਕਠਾਕ ਨਹੀਂ ਚੱਲ ਰਿਹਾ| ਇਸ ਬਿੰਦੂ ਤੇ ਆ ਕੇ ਇਹ ਸਵਾਲ ਵੀ ਲਾਜਮੀ ਹੋ ਜਾਂਦਾ ਹੈ ਕਿ ਕੀ ਮੌਜੂਦਾ ਸੀਜੇਆਈ ਨੂੰ ਹਟਾ ਦੇਣ ਨਾਲ ਦੇਸ਼ ਦੀ ਸਰਵਉੱਚ ਕਾਨੂੰਨੀ ਸੰਸਥਾ ਵਿੱਚ ਨਜ਼ਰ ਆ ਰਹੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ| ਕੱਲ ਨੂੰ ਨਵੇਂ ਮੁੱਖ ਜੱਜ ਨੇ ਵੀ ਬੈਂਚਾਂ ਨੂੰ ਮੁਕੱਦਮਿਆਂ ਦੇ ਬਟਵਾਰੇ ਦੇ ਮਾਮਲੇ ਵਿੱਚ ਠੀਕ ਉਹੀ ਰਵੱਈਆ ਅਪਨਾਇਆ ਤਾਂ ਇਹੀ ਇਲਾਜ ਕੀ ਉਸਦੇ ਨਾਲ ਵੀ ਦੁਹਰਾਇਆ ਜਾਵੇਗਾ| ਜਾਹਿਰ ਹੈ, ਕੁੱਝ ਸਮੇਂ ਤੱਕ ਦੇਸ਼ ਦੇ ਮੁੱਖ ਜੱਜ ਦਾ ਅਹੁਦਾ ਸੰਭਾਲਣ ਵਾਲੇ ਵਿਅਕਤੀ ਦਾ ਰਹਿਨਾ ਜਾਂ ਜਾਣਾ ਓਨੀ ਵੱਡੀ ਗੱਲ ਨਹੀਂ, ਜਿੰਨੀ ਸੁਪ੍ਰੀਮ ਕੋਰਟ ਦੀ ਸਾਖ ਬਚੀ ਰਹਿਣਾ ਅਤੇ ਇਸਦੇ ਆੜੇ ਆਉਣ ਵਾਲੀਆਂ ਗਲਤੀਆਂ ਨੂੰ ਠੀਕ ਕੀਤਾ ਜਾਣਾ ਹੈ | ਵਿਰੋਧੀ ਧਿਰ ਨੇ ਮੌਜੂਦਾ ਸੀਜੇਆਈ ਦੇ ਖਿਲਾਫ ਜੋ ਪ੍ਰੀਕ੍ਰਿਆ ਸ਼ੁਰੂ ਕੀਤੀ ਹੈ, ਉਸਦਾ ਹਾਲ ਚਾਹੇ ਜੋ ਵੀ ਹੋਵੇ ਪਰ ਇਸ ਵੱਡੇ ਕੰਮ ਵਿੱਚ ਉਸ ਤੋਂ ਕੋਈ ਮਦਦ ਨਹੀਂ ਮਿਲਣੀ| ਸੁਪ੍ਰੀਮ ਕੋਰਟ ਦੀ ਅੰਦਰਲੀ ਕਾਰਜਪ੍ਰਣਾਲੀ ਨੂੰ ਦੁਰੁਸਤ ਕਰਨ ਦਾ ਕੰਮ ਸਰਕਾਰ ਜਾਂ ਵਿਰੋਧੀ ਧਿਰ ਦੀ ਦਖਲਅੰਦਾਜੀ ਨਾਲ ਨਹੀਂ, ਆਖਿਰ ਜੱਜਾਂ ਦੀ ਆਪਸੀ ਸਮਝਦਾਰੀ ਨਾਲ ਹੀ ਹੋ ਪਾਵੇਗਾ|
ਵਿਸ਼ਾਲ

Leave a Reply

Your email address will not be published. Required fields are marked *