ਸੁਪਰੀਮ ਕੋਰਟ ਦੇ ਨਵੇਂ ਜੱਜਾਂ ਨੇ ਸਹੁੰ ਚੁੱਕੀ

ਨਵੀਂ ਦਿੱਲੀ, 7 ਅਗਸਤ (ਸ.ਬ.) ਦੇਸ਼ ਦੇ 68 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੁਪਰੀਮ ਕੋਰਟ ਵਿੱਚ ਮਹਿਲਾ ਜੱਜਾਂ ਦੀ ਗਿਣਤੀ ਵੱਧ ਕੇ ਤਿੰਨ ਹੋ ਗਈ ਹੈ| ਜਸਟਿਸ ਆਰ ਭਾਨੂਮਤੀ ਤੇ ਇੰਦੂ ਮਲਹੋਤਰਾ ਤੋਂ ਬਾਅਦ ਅੱਜ ਇੰਦਰਾ ਬਨਰਜੀ ਵੀ ਸੁਪਰੀਮ ਕੋਰਟ ਦੀ ਮਹਿਲਾ ਜੱਜ ਬਣ ਗਈ ਹੈ|
ਅੱਜ ਜਸਟਿਸ ਇੰਦਰਾ ਬੈਨਰਜੀ, ਜਸਟਿਸ ਵਿਨੀਤ ਸਰਨ ਤੇ ਜਸਟਿਸ ਕੇ ਐਮ ਜੋਸੇਫ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਹਲਫ ਲਿਆ| ਮੁੱਖ ਜੱਜ ਦੇ ਕਰੋਟ ਰੂਮ ਵਿੱਚ ਸਹੁੰ ਚੁੱਕ ਸਮਾਗਮ ਸਵੇਰੇ ਸਾਢੇ ਦਸ ਵਜੇ ਹੋਇਆ|
ਸਭ ਤੋਂ ਪਹਿਲਾਂ ਜਸਟਿਸ ਇੰਦਰਾ ਬਨਰਜੀ ਫਿਰ ਵਿਨੀਤ ਸਰਨ ਤੇ ਅੰਤ ਵਿੱਚ ਕੇ ਐਮ ਜੋਸੇਫ ਨੇ ਹਲਫ ਲਿਆ| ਚੀਫ ਜਸਟਿਸ ਦੀਪਕ ਮਿਸ਼ਰਾ ਨੇ ਸਾਰੇ ਜੱਜਾਂ, ਅਧਿਕਾਰੀਆਂ ਤੇ ਵਕੀਲਾਂ ਨਾਲ ਭਰੇ ਕੋਰਟ ਰੂਮ ਵਿੱਚ ਤਿੰਨਾਂ ਨੂੰ ਸਹੁੰ ਚੁਕਾਈ|
ਤਿੰਨ ਜੱਜਾਂ ਦੀ ਨਿਯੁਕਤੀ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ 25 ਹੋ ਗਈ ਹੈ| ਸੁਪਰੀਮ ਕੋਰਟ ਵਿੱਚ ਵੱਧ ਤੋਂ ਵੱਧ 31 ਜੱਜਾਂ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ ਮਤਲਬ ਕਿ 6 ਸੀਟਾਂ ਅਜੇ ਵੀ ਖਾਲੀ ਹਨ|

Leave a Reply

Your email address will not be published. Required fields are marked *