ਸੁਪਰੀਮ ਕੋਰਟ ਨੇ ਅਨੁਰਾਗ ਠਾਕੁਰ ਨੂੰ ਬੀ ਸੀ ਸੀ ਆਈ ਦੇ ਪ੍ਰਧਾਨਗੀ ਅਹੁਦੇ ਤੋਂ ਹਟਾਇਆ

ਨਵੀਂ ਦਿੱਲੀ, 2 ਜਨਵਰੀ (ਸ.ਬ.)  ਸੁਪਰੀਮ ਕੋਰਟ ਨੇ ਅੱਜ ਬੀ.ਸੀ.ਸੀ.ਆਈ. ਤੇ ਵੱਡਾ ਫੈਸਲਾ ਦਿੱਤਾ ਹੈ| ਸੁਪਰੀਮ ਕੋਰਟ ਨੇ ਆਪਣੇ ਵੱਡੇ ਫੈਸਲੇ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਅਨੁਰਾਗ ਠਾਕੁਰ ਅਤੇ ਸਕੱਤਰ ਅਜੇ ਸ਼ਿਰਕੇ ਨੂੰ ਅਹੁਦੇ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ| ਸੁਪਰੀਮ ਕੋਰਟ ਨੇ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਨਾ ਮੰਨਣ ਤੇ ਠਾਕੁਰ ਅਤੇ ਸ਼ਿਰਕੇ ਖਿਲਾਫ ਇਹ ਕਾਰਵਾਈ ਕੀਤੀ ਹੈ| ਅਨੁਰਾਗ ਤੇ ਕੋਰਟ ਵਿੱਚ ਝੂਠਾ ਹਲਫਨਾਮਾ ਦੇਣ ਦਾ ਵੀ ਦੋਸ਼ ਹੈ| ਪਿਛਲੀ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਠਾਕੁਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਝੂਠੀ ਗਵਾਹੀ ਦੇ ਲਈ ਬੋਰਡ ਪ੍ਰਧਾਨ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾਵੇ| ਅਨੁਰਾਗ ਤੇ ਦੋਸ਼ ਸੀ ਕਿ ਉਨ੍ਹਾਂ ਨੇ ਕੋਰਟ ਕੋਲ ਝੂਠ ਬੋਲਿਆ ਅਤੇ ਸੁਧਾਰ ਪ੍ਰਕਿਰਿਆ ਵਿੱਚ ਰੁਕਾਵਟ ਪਹੁੰਚਾਉਣ ਦੀ ਕੋਸ਼ਿਸ ਕੀਤੀ| ਹਾਲਾਂਕਿ ਠਾਕੁਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ|
ਬੋਰਡ ਨੇ ਕਿਹਾ ਸੀ ਕਿ ਜ਼ਿਆਦਾਤਰ ਸਿਫਾਰਸ਼ਾਂ ਮੰਨ ਲਈਆਂ ਗਈਆਂ ਹਨ ਪਰ ਕੁਝ ਗੱਲਾਂ ਅਵਿਵਹਾਰਕ ਹਨ| ਜਿਵੇਂ ਕਿ ਅਧਿਕਾਰੀਆਂ ਦੀ ਉਮਰ ਅਤੇ ਕਾਰਜਕਾਲ ਦਾ ਮੁੱਦਾ, ਅਧਿਕਾਰੀਆਂ ਦੇ ਕੂਲਿੰਗ ਆਫ ਪੀਰੀਅਡ ਦਾ ਅਹੁਦਾ ਅਤੇ ਇਕ ਰਾਜ, ਇਕ ਵੋਟ ਦੀ ਸਿਫਾਰਸ਼ ਬੋਰਡ ਨੂੰ ਮਨਜ਼ੂਰ ਨਹੀਂ ਹੈ| ਅਨੁਰਾਗ ਭਾਜਪਾ ਦੇ ਸੰਸਦ ਮੈਂਬਰ ਵੀ ਹਨ| ਫਿਲਹਾਲ ਹੁਣ ਸੁਪਰੀਮ ਕੋਰਟ ਬੀ.ਸੀ.ਸੀ.ਆਈ. ਪ੍ਰਸ਼ਾਸਕ ਨਿਯੁਕਤ ਕਰੇਗਾ| ਕੋਰਟ ਨੇ ਇਸ ਅਹੁਦੇ ਦੇ ਲਈ ਗੋਪਾਲ ਸੁਬ੍ਰਾਮਣਿਅਮ ਅਤੇ ਫਲੀ ਨਾਰੀਮਨ ਨੂੰ ਨਾਂ ਸੁਝਾਉਣ ਨੂੰ ਕਿਹਾ ਹੈ| ਮਾਮਲੇ ਦੀ ਅਗਲੀ ਸੁਣਵਾਈ 19 ਜਨਵਰੀ ਨੂੰ ਹੋਵੇਗੀ|

Leave a Reply

Your email address will not be published. Required fields are marked *