ਸੁਪਰੀਮ ਕੋਰਟ ਨੇ ਐਸ ਸੀ/ਐਸ ਟੀ ਕਰਮਚਾਰੀਆਂ ਦੇ ਪ੍ਰਮੋਸ਼ਨ ਵਿੱਚ ਰਾਖਵਾਂਕਰਨ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 5 ਜੂਨ (ਸ.ਬ.) ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਐਸ.ਸੀ/ਐਸ.ਟੀ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ| ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਆਖਰੀ ਫੈਸਲਾ ਆਉਣ ਤੱਕ ਐਸ.ਸੀ/ ਐਸ.ਟੀ ਕਰਮਚਾਰੀਆਂ ਨੂੰ ਪ੍ਰਮੋਸ਼ਨ ਵਿੱਚ ਰਾਖਵਾਂਕਰਨ ਦਿੱਤਾ ਜਾ ਸਕਦਾ ਹੈ| ਐਸ.ਸੀ/ਐਸ.ਟੀ ਐਕਟ ਵਿੱਚ ਬਦਲਾਅ ਦੇ ਬਾਅਦ ਘਿਰੀ ਮੋਦੀ ਸਰਕਾਰ ਨੂੰ ਇਸ ਫੈਸਲੇ ਨਾਲ ਵੱਡੀ ਰਾਹਤ ਮਿਲ ਸਕਦੀ ਹੈ| ਸੁਪਰੀਮ ਕੋਰਟ ਵਿੱਚ ਸਰਕਾਰ ਦਾ ਪੱਖ ਰੱਖਦੇ ਹੋਏ ਏ.ਐਸ.ਜੀ ਮਨਿੰਦਰ ਸਿੰਘ ਨੇ ਕਿਹਾ ਕਿ ਕਰਮਚਾਰੀਆਂ ਨੂੰ ਪ੍ਰਮੋਸ਼ਨ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ| ਵੱਖ-ਵੱਖ ਹਾਈਕੋਰਟ ਦੇ ਫੈਸਲਿਆਂ ਦੇ ਚੱਲਦੇ ਇਹ ਪ੍ਰਮੋਸ਼ਨ ਰੁੱਕ ਗਏ ਸਨ| ਕੋਰਟ ਨੇ ਵੱਡਾ ਫੈਸਲਾ ਕਰਦੇ ਹੋਏ ਹੋਰ ਸਾਰੇ ਮੁਕੱਦਮਿਆਂ ਨੂੰ ਇੱਕਠੇ ਕਰ ਦਿੱਤਾ ਹੈ, ਹੁਣ ਇਨ੍ਹਾਂ ਦੀ ਸੁਣਵਾਈ ਸੰਵਿਧਾਨ ਬੈਂਚ ਕਰੇਗੀ|

Leave a Reply

Your email address will not be published. Required fields are marked *