ਸੁਪਰੀਮ ਕੋਰਟ ਨੇ ਕਾਰਤੀ ਦੇ ਵਿਦੇਸ਼ ਜਾਣ ਦੀ ਪਟੀਸ਼ਨ ਤੇ ਸੁਣਵਾਈ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 1 ਨਵੰਬਰ (ਸ.ਬ.) ਸੁਪਰੀਮ ਕੋਰਟ ਨੇ ਅੱਜ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਦੀ ਵਿਦੇਸ਼ ਜਾਣ ਦੀ ਮਨਜ਼ੂਰੀ ਮੰਗਣ ਵਾਲੀ ਪਟੀਸ਼ਨ ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ| ਕਾਰਤੀ ਖਿਲਾਫ ਆਈ. ਐਨ. ਐਕਸ. ਮੀਡੀਆ ਮਾਮਲੇ ਵਿੱਚ ਅਪਰਾਧਿਕ ਮਾਮਲਾ ਦਰਜ ਹੈ|
ਪ੍ਰਧਾਨ ਜੱਜ ਰੰਜਨ ਗੋਗੋਈ, ਜੱਜ ਯੂ.ਯੂ. ਲਲਿਤ ਤੇ ਜੱਜ ਕੇ.ਐਮ. ਜੋਸੇਫ ਦੀ ਬੈਂਚ ਨੇ ਕਿਹਾ ਕਿ ਕਾਰਤੀ ਚਿਦੰਬਰਮ ਦਾ ਵਿਦੇਸ਼ ਜਾਣਾ ਕੋਈ ਜ਼ਰੂਰੀ ਮੁੱਦਾ ਨਹੀਂ ਹੈ, ਜਿਸ ਤੇ ਤੁਰੰਤ ਸੁਣਵਾਈ ਕੀਤੀ ਜਾਵੇ| ਬੈਂਚ ਨੇ ਕਿਹਾ, ”ਕਾਰਤੀ ਚਿਦੰਬਰਮ ਦਾ ਵਿਦੇਸ਼ ਜਾਣਾ ਇੰਨਾ ਮਹੱਤਵਪੂਰਨ ਨਹੀਂ ਹੈ ਕਿ ਉਸ ਨੂੰ ਹੋਰ ਮਾਮਲਿਆਂ ਤੋਂ ਤਰਜ਼ੀਹ ਦਿੱਤੀ ਜਾਵੇ|” ਤੁਰੰਤ ਸੁਣਵਾਈ ਤੋਂ ਇਨਕਾਰ ਕਰਦੇ ਹੋਏ ਉੱਚ ਅਦਾਲਤ ਨੇ ਕਿਹਾ ਕਿ ਜੱਜਾਂ ਕੋਲ ਉਨ੍ਹਾਂ ਦੀ ਸਮਰੱਥਾ ਤੋਂ ਜ਼ਿਆਦਾ ਮਾਮਲੇ ਹਨ|

Leave a Reply

Your email address will not be published. Required fields are marked *