ਸੁਪਰੀਮ ਕੋਰਟ ਨੇ ਦਿੱਤਾ ਗਾਇਤ੍ਰੀ ਪ੍ਰਜਾਪਤੀ ਤੇ ਐਫ.ਆਈ.ਆਰ ਦਰਜ ਕਰਨ ਦਾ ਹੁਕਮ

ਨਵੀਂ ਦਿੱਲੀ, 17 ਫਰਵਰੀ (ਸ.ਬ.) ਉੱਤਰ ਪ੍ਰਦੇਸ਼ ਵਿੱਚ ਚੋਣਾਂ ਦੌਰਾਨ ਸਮਾਜਵਾਦੀ ਪਾਰਟੀ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਿਆ ਹੈ| ਅਖਿਲੇਸ਼ ਸਰਕਾਰ ਵਿੱਚ ਮੰਤਰੀ ਰਹੇ ਅਤੇ ਅਮੇਠੀ ਤੋਂ ਸਪਾ ਉਮੀਦਵਾਰ ਗਾਇਤ੍ਰੀ ਪ੍ਰਜਾਪਤੀ ਤੇ ਸੁਪਰੀਮ ਕੋਰਟ ਨੇ ਐਫ.ਆਈ.ਆਰ. ਦਰਜ ਕਰਨ ਦਾ ਹੁਕਮ ਦਿੱਤਾ ਹੈ| ਸੁਪਰੀਮ ਕੋਰਟ ਨੇ ਇਕ ਮਹਿਲਾ ਦੀ ਸ਼ਿਕਾਇਤ ਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਐਫ.ਆਈ.ਆਰ ਦਰਜ ਕਰਨ ਦਾ ਹੁਕਮ ਦਿੱਤਾ| ਮਹਿਲਾ ਦਾ ਦੋਸ਼ ਹੈ ਕਿ ਗਾਇਤ੍ਰੀ ਪ੍ਰਜਾਪਤੀ ਨੇ ਉਸ ਦਾ ਅਤੇ ਉਸ ਦੀ ਧੀ ਦੋਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ| ਸੁਪਰੀਮ ਕੋਰਟ ਨੇ ਯੂ.ਪੀ. ਪੁਲੀਸ ਨੂੰ 8 ਹਫਤਿਆਂ ਵਿੱਚ ਜਵਾਬ ਦੇਣ ਨੂੰ ਕਿਹਾ ਹੈ|
ਖਣਨ ਘਪਲੇ ਤੋਂ ਲੈ ਕੇ ਆਮਦਨ ਤੋਂ ਜ਼ਿਆਦਾ ਜਾਇਦਾਦ ਅਤੇ ਬੀ.ਪੀ.ਐਲ. ਦੀ ਸੂਚੀ ਵਿੱਚ ਨਾਂ ਦਾ ਮਾਮਲਾ, ਗਾਇਤ੍ਰੀ ਨਾਲ ਵਿਵਾਦਾਂ ਦੀ ਲੰਮੀ ਸੂਚੀ ਹੈ ਪਰ ਮੁਲਾਇਮ ਦਾ ਆਸ਼ੀਰਵਾਦ ਮਿਲਣ ਕਾਰਨ                                ਅਖਿਲੇਸ਼ ਨੂੰ ਗਾਇਤ੍ਰੀ ਪ੍ਰਜਾਪਤੀ ਨੂੰ ਗਲ ਲਗਾਉਣ ਤੇ ਮਜ਼ਬੂਰ ਹੋਣਾ ਪੈਂਦਾ ਹੈ| 2012 ਦੇ ਚੁਣਾਵੀ ਹਲਫਨਾਮੇ ਵਿੱਚ 1 ਕਰੋੜ 70 ਲੱਖ ਦੀ ਜਾਇਦਾਦ ਦੱਸਣ ਵਾਲੇ ਗਾਇਤ੍ਰੀ ਤੇ ਦੋਸ਼ ਹਨ ਕਿ ਇਨ੍ਹਾਂ ਨੇ ਥੋੜ੍ਹੇ ਸਾਲਾਂ ਵਿੱਚ ਲਗਭਗ 1 ਹਜ਼ਾਰ ਕਰੋੜ ਦੀ ਗੈਰ-ਕਾਨੂੰਨੀ ਜਾਇਦਾਦ ਜਮ੍ਹਾ ਕਰ ਲਈ ਹੈ| ਦੋਸ਼ ਹੈ ਕਿ ਸੂਬੇ ਵਿੱਚ ਗੈਰ-ਕਾਨੂੰਨੀ ਖਣਨ ਦਾ ਕਾਰੋਬਾਰ ਇਨ੍ਹਾਂ ਦੀ ਹੀ ਦੇਖ-ਰੇਖ ਵਿੱਚ ਵਧ-ਫੁਲ ਰਿਹਾ ਹੈ|

Leave a Reply

Your email address will not be published. Required fields are marked *