ਸੁਪਰੀਮ ਕੋਰਟ ਨੇ ਯੋਗੀ ਆਦਿਤਿਆਨਾਥ ਨੂੰ ਨੋਟਿਸ

ਨਵੀਂ ਦਿੱਲੀ, 20 ਅਗਸਤ (ਸ.ਬ.) ਸੁਪਰੀਮ ਕੋਰਟ ਨੇ ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੂੰ ਸਾਲ 2007 ਵਿੱਚ ਦਿੱਤੇ ਗਏ ਭੜਕਾਊ ਭਾਸ਼ਣ ਦੇ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਹੈ| ਸੁਪਰੀਮ ਕੋਰਟ ਨੇ ਯੋਗੀ ਆਦਿਤਿਆਨਾਥ ਤੋਂ ਪੁੱਛਿਆ ਹੈ ਕਿ ਉਹ ਦੱਸਣ ਕਿ ਉਨ੍ਹਾਂ ਦੇ ਉਪਰ ਕਿਉਂ ਮੁਕੱਦਮਾ ਨਾ ਚਲਾਇਆ ਜਾਵੇ| ਇਸ ਮਾਮਲੇ ਵਿੱਚ ਇਲਾਹਾਬਾਦ ਹਾਈਕੋਰਟ ਤੋਂ ਯੋਗੀ ਆਦਿਤਿਆਨਾਥ ਸਮੇਤ 7 ਵਿਅਕਤੀਆਂ ਨੂੰ ਪਹਿਲਾਂ ਹੀ ਰਾਹਤ ਮਿਲ ਚੁੱਕੀ ਹੈ| ਇਸ ਮਾਮਲੇ ਵਿੱਚ ਪਟੀਸ਼ਕਰਤਾ ਰਾਸ਼ਿਦ ਖਾਨ ਨੇ ਸੁਪਰੀਮ ਕੋਰਟ ਤੋਂ ਕਿਹਾ ਸੀ ਕਿ ਉਨ੍ਹਾਂ ਦੇ ਪੱਖ ਨੂੰ ਸੁਣੇ ਬਿਨਾਂ ਹੀ ਮਾਮਲਾ ਰੱਦ ਕਰ ਦਿੱਤਾ ਗਿਆ ਸੀ| ਸੁਪਰੀਮ ਕੋਰਟ ਨੇ ਯੋਗੀ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਉਨ੍ਹਾਂ ਉੱਤੇ ਮੁਕੱਦਮਾ ਕਿਉਂ ਨਾ ਚਲਾਇਆ ਜਾਵੇ| ਗੋਰਖਪੁਰ ਵਿੱਚ ਸਾਲ 2007 ਦੀ ਰਾਤ ਦੋ ਪੱਖਾਂ ਵਿੱਚ ਵਿਵਾਦ ਹੋ ਗਿਆ ਸੀ| ਬਾਅਦ ਵਿੱਚ ਵਿਵਾਦ ਇੰਨਾ ਵਧ ਗਿਆ ਕਿ ਰਾਜਕੁਮਾਰ ਅਗ੍ਰਹਰੀ ਨਾਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ| ਬਾਅਦ ਵਿੱਚ ਮਾਮਲਾ ਹੋਰ ਵਧ ਗਿਆ ਅਤੇ ਇਸ ਨੇ ਸੰਪਰਦਾਇਕ ਰੂਪ ਲੈ ਲਿਆ| ਦੋਸ਼ ਹੈ ਕਿ ਉਸ ਸਮੇਂ ਸੰਸਦ ਮੈਂਬਰ ਯੋਗੀ ਆਦਿਤਿਆਨਾਥ ਨੇ ਭੜਕਾਊ ਭਾਸ਼ਣ ਦਿੱਤਾ, ਜਿਸ ਦੇ ਬਾਅਦ ਦੰਗਾ ਭੜਕ ਗਿਆ|

Leave a Reply

Your email address will not be published. Required fields are marked *