ਸੁਪਰੀਮ ਕੋਰਟ ਨੇ ਸ਼ਾਰਦਾ ਚਿਟ ਫੰਡ ਦੀ ਦੋਸ਼ੀ ਮਨੋਰੰਜਨਾ ਸਿੰਘ ਨੂੰ ਦਿੱਤੀ ਜ਼ਮਾਨਤ

ਨਵੀਂ ਦਿੱਲੀ, 6 ਫਰਵਰੀ (ਸ.ਬ.) ਸੁਪਰੀਮ ਕੋਰਟ ਨੇ ਸਾਰਦਾ ਘੁਟਾਲੇ ਦੀ ਦੋਸ਼ੀ ਮਨੋਰੰਜਨਾ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ| ਸ਼ਾਰਦਾ ਚਿਟ ਫੰਡ ਦੀ ਦੋਸ਼ੀ ਮਨੋਰੰਜਨਾ ਸਾਬਕਾ ਕੇਂਦਰੀ ਮੰਤਰੀ ਮਤੰਗ ਸਿੰਘ ਦੀ ਪਤਨੀ ਅਤੇ ਪੱਤਰਕਾਰ ਹੈ| ਇਸ ਤੋਂ ਪਹਿਲਾਂ ਪਿਛਲੇ ਸਾਲ ਮਈ ਵਿੱਚ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਹੋ ਚੁਕੀ ਹੈ|
ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ ਜਨਵਰੀ ਮਹੀਨੇ ਵਿੱਚ ਆਸਾਮ ਤੋਂ ਪਹਿਲਾਂ ਕਾਂਗਰਸ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਮਤੰਗ ਸਿੰਘ ਨੂੰ ਸ਼ਾਰਦਾ ਘੁਟਾਲੇ ਮਾਮਲੇ ਵਿੱਚ ਅਪਰਾਧਕ ਯੋਜਨਾ ਅਤੇ ਠੱਗੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਸੀ| ਇਸੇ ਤੋਂ ਬਾਅਦ ਅਕਤੂਬਰ ਵਿੱਚ ਸੀ.ਬੀ.ਆਈ. ਨੇ ਇਸ ਮਾਮਲੇ ਵਿੱਚ ਮਤੰਗ ਸਿੰਘ ਦੀ ਸਾਬਕਾ ਪਤਨੀ ਅਤੇ ਸਾਬਕਾ ਪੱਤਰਕਾਰ ਮਨੋਰੰਜਨਾ ਸਿੰਘ ਅਤੇ ਵਪਾਰੀ ਸ਼ਾਂਤਨੂੰ ਘੋਸ਼ ਨੂੰ ਵੀ ਗ੍ਰਿਫਤਾਰ ਕੀਤਾ ਸੀ| ਜਾਂਚ ਵਿੱਚ ਪਤਾ ਲੱਗਾ ਸੀ ਕਿ ਮਨੋਰੰਜਨਾ ਸਿੰਘ ਨੇ ਕਥਿਤ ਤੌਰ ਤੇ ਆਪਣੇ ਚੈਨਲ ਨੂੰ ਵੇਚਣ ਲਈ ਸ਼ਾਰਦਾ ਸਮੂਹ ਚਿਟ ਫੰਡ ਦੇ ਸਰਗਨਾ ਸੁਦੀਪਤੋ ਸੇਨ ਤੋਂ 25 ਕਰੋੜ ਰੁਪਏ ਲਏ ਸਨ|

Leave a Reply

Your email address will not be published. Required fields are marked *