ਸੁਪਰੀਮ ਕੋਰਟ ਪਹੁੰਚਿਆ ਰਾਫੇਲ ਡੀਲ ਮਾਮਲਾ, ਸੌਦਾ ਰੱਦ ਕਰਨ ਦੀ ਅਰਜੀ ਉਤੇ ਅਗਲੇ ਹਫਤੇ ਸੁਣਵਾਈ

ਨਵੀਂ ਦਿੱਲੀ , 5 ਸਤੰਬਰ (ਸ.ਬ.) ਭਾਰਤ ਅਤੇ ਫਰਾਂਸ ਦੇ ਵਿਚ ਰਾਫੇਲ ਲੜਾਕੂ ਜਹਾਜ਼ ਸੌਦੇ ਉਤੇ ਰਾਜਨੀਤਿਕ ਵਿਵਾਦ ਵਧਦਾ ਹੀ ਜਾ ਰਿਹਾ ਹੈ ਹੁਣ ਇਹ ਮਾਮਲਾ ਸੁਪਰੀਮ ਕੋਰਟ ਤਕ ਵੀ ਪਹੁੰਚ ਗਿਆ ਹੈ| ਇਸ ਡੀਲ ਨੂੰ ਰੱਦ ਕਰਨ ਨੂੰ ਲੈ ਕੇ ਦਾਇਰ ਜਨਹਿੱਤ ਪਟੀਸ਼ਨ ਉਤੇ ਸੁਪਰੀਮ ਕੋਰਟ ਸੁਣਵਾਈ ਲਈ ਤਿਆਰ ਹੋ ਗਿਆ ਹੈ| ਕੋਰਟ ਅਗਲੇ ਹਫਤੇ ਇਸ ਉਤੇ ਸੁਣਵਾਈ ਕਰੇਗਾ|
ਜੱਜ ਦੀਪਕ ਮਿਸ਼ਰਾ, ਨਿਆਂ ਮੂਰਤੀ ਏ.ਐਮ. ਖਾਨਵਿਲਕਰ ਅਤੇ ਨਿਆਂਮੂਰਤੀ ਡੀ.ਵਾਈ. ਚੰਦਰਚੂਡ ਦੀ ਬੈਂਚ ਨੇ ਅਧਿਵਰਤਾ ਐਮ.ਐਲ, ਸ਼ਰਮਾ ਦੀ ਦਲੀਲ ਉਤੇ ਗੌਰ ਕੀਤਾ ਕਿ ਉਨ੍ਹਾਂ ਦੀ ਅਰਜੀ ਉਤੇ ਸੁਣਵਾਈ ਲਈ ਸੂਚੀਬੱਧ ਕੀਤੀ ਜਾਵੇ| ਸ਼ਰਮਾ ਨੇ ਆਪਣੀ ਅਰਜੀ ਵਿੱਚ ਫਰਾਂਸ ਦੇ ਨਾਲ ਲੜਾਕੂ ਜਹਾਜ਼ ਸੌਦੇ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਇਆ ਹੈ| ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਡੀਲ ਵਿੱਚ ਘੋਟਾਲਾ ਹੋਇਆ ਹੈ ਇਸ ਲਈ ਇਸ ਨੂੰ ਰੱਦ ਕਰ ਦਿੱਤਾ ਜਾਵੇ|
ਜ਼ਿਕਰਯੋਗ ਹੈ ਕਿ ਰਾਫੇਲ ਡੀਲ ਨੂੰ ਲੈ ਕੇ ਕਾਂਗਰਸ ਲਗਾਤਾਰ ਕੇਂਦਰ ਸਰਕਾਰ ਨੂੰ ਘੇਰਣ ਵਿੱਚ ਜੁੱਟੀ ਹੈ| ਕਾਂਗਰਸ ਦਾ ਦਾਅਵਾ ਹੈ ਕਿ ਯੂ.ਪੀ. ਏ. ਸਰਕਾਰ ਨੇ ਜਿਸ ਜਹਾਜ਼ ਦੀ ਡੀਲ ਕੀਤੀ ਸੀ ਉਸੇ ਜਹਾਜ਼ ਨੂੰ ਮੋਦੀ ਸਰਕਾਰ ਤਿੰਨ ਗੁਣਾ ਕੀਮਤ ਉਤੇ ਖਰੀਦ ਰਹੀ ਹੈ|
ਦੋਸ਼ ਹੈ ਕਿ ਇਸ ਨਵੀਂ ਡੀਲ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਤਕਨਾਲਾਜ਼ੀ ਦੇ ਟ੍ਰਾਂਸਫਰ ਦੀ ਗੱਲ ਨਹੀਂ ਹੋਈ ਹੈ| ਸਾਬਕਾ ਰੱਖਿਆ ਮੰਤਰੀ ਏ.ਕੇ. ਏਂਟਨੀ ਮੁਤਾਬਕ ਯੂ.ਪੀ.ਏ. ਸਰਕਾਰ ਦੀ ਡੀਲ ਮੁਤਾਬਕ, 126 ਵਿੱਚੋਂ 18 ਏਅਰਕ੍ਰਾਫਟ ਹੀ ਫਰਾਂਸ ਵਿੱਚ ਬਣਨੇ ਸੀ| ਬਾਕੀ ਸਾਰੇ ਐਚ. ਏ.ਐਲ. ਦੁਆਰਾ ਭਾਰਤ ਵਿੱਚ ਬਣਨੇ ਸੀ| ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਉਤੇ ਰਾਫੇਲ ਕੇਸ ਵਿੱਚ ਝੂਠ ਬੋਲਣ ਦਾ ਦੋਸ਼ ਲਗਾਇਆ ਸੀ| ਕਾਂਗਰਸ ਨੇ ਇਸ ਮੁੱਦੇ ਉਤੇ ਦੇਸ਼ਭਰ ਵਿੱਚ ਕਰੀਬ 100 ਤੋਂ ਜ਼ਿਆਦਾ ਪ੍ਰੈਸ ਕਾਨਫਰੰਸ ਕੀਤੀਆਂ ਹਨ| ਇਸ ਤੋਂ ਇਲਾਵਾ ਕਾਂਗਰਸ ਵਲੋਂ ਰਾਹੁਲ ਗਾਂਧੀ ਦੇ ਨਾਲ ਮਿਲ ਕੇ ਬੈਠਕ ਵੀ ਕੀਤੀ ਜਿਸ ਵਿੱਚ ਮੋਦੀ ਸਰਕਾਰ ਨੂੰ ਘੇਰਣ ਦਾ ਪਲਾਨ ਬਣਾਇਆ ਗਿਆ|

Leave a Reply

Your email address will not be published. Required fields are marked *