ਸੁਪਰੀਮ ਕੋਰਟ ਵਲੋਂ ਫਿਲਮ ਪਦਮਾਵਤੀ ਉਪਰ ਪਾਬੰਦੀ ਲਗਾਉਣ ਤੋਂ ਨਾਂਹ

ਨਵੀਂ ਦਿੱਲੀ, 28 ਨਵੰਬਰ  (ਸ.ਬ.) ਸੁਪਰੀਮ ਕੋਰਟ ਨੇ ਇਸ ਮਹੀਨੇ ਤੀਸਰੀ ਵਾਰ ਪਦਮਾਵਤੀ ਫ਼ਿਲਮ ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ| ਸੁਪਰੀਮ ਕੋਰਟ ਨੇ ਮੁੱਖ ਮੰਤਰੀਆਂ ਤੇ ਹੋਰਾਂ ਨੂੰ ਝਾੜਦੇ ਹੋਏ ਗੰਭੀਰਤਾ ਨਾਲ ਕਿਹਾ ਕਿ ਜੋ ਜਨਤਕ ਦਫ਼ਤਰਾਂ ਵਿਚ ਹਨ, ਉਨ੍ਹਾਂ ਨੂੰ ਅਜਿਹੇ ਮੁੱਦਿਆਂ ਤੇ ਟਿੱਪਣੀ ਕਰਨ ਦੀ ਲੋੜ ਨਹੀਂ ਹੈ| ਜੱਜਾਂ ਨੇ ਕਿਹਾ ਕਿ ਸੀ.ਬੀ.ਐਫ.ਸੀ. (ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ) ਨੇ ਇਹ ਦੇਖਣਾ ਹੈ ਕਿ ਇਸ ਫ਼ਿਲਮ ਨੂੰ ਜਾਰੀ ਕਰਨ ਲਈ ਸਰਟੀਫਿਕੇਟ ਦਿੱਤਾ ਜਾਵੇ ਜਾਂ ਨਹੀਂ| ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਕਾਨੂੰਨ ਨਿਯਮਾਂ ਦੇ ਸਿਧਾਂਤਾਂ ਦੀ ਉਲੰਘਣਾ ਕਰਦੀਆਂ ਹਨ|

Leave a Reply

Your email address will not be published. Required fields are marked *