ਸੁਪਰੀਮ ਕੋਰਟ ਵੱਲੋਂ ਸ਼ਸ਼ੀਕਲਾ ਨੂੰ ਵੱਡਾ ਝਟਕਾ, 4 ਸਾਲ ਦੀ ਸਜ਼ਾ

ਨਵੀਂ ਦਿੱਲੀ, 14 ਫ ਰਵਰੀ (ਸ.ਬ.) ਮੁੱਖ ਮੰਤਰੀ ਦੀ ਕੁਰਸੀ ਲਈ ਪਨੀਰਸੇਲਵਮ ਨਾਲ ਉਲਝੀ ਅੰਨਾ. ਡੀ. ਐਮ. ਕੇ ਜਨਰਲ ਸਕੱਤਰ ਸ਼ਸ਼ੀਕਲਾ ਦਾ ਸਿਆਸੀ ਭਵਿੱਖ ਹੁਣ ਖਤਮ ਹੋ ਚੁੱਕਾ ਹੈ| ਅੱਜ ਸੁਪਰੀਮ ਕੋਰਟ ਨੇ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿੱਚ ਸ਼ਸ਼ੀਕਲਾ ਨੂੰ 4 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ| ਇਸ ਦੇ ਨਾਲ ਹੀ 10 ਕਰੋੜ ਦਾ ਜੁਰਮਾਨਾ ਵੀ ਲਾਇਆ ਗਿਆ ਹੈ| ਅਦਾਲਤ ਦੇ ਫੈਸਲੇ ਦਾ ਸਿੱਧਾ ਮਤਲਬ ਹੈ ਕਿ ਸ਼ਸ਼ੀਕਲਾ ਘੱਟੋ-ਘੱਟ 6 ਸਾਲ ਤਕ ਚੋਣ ਨਹੀਂ ਲੜ ਸਕੇਗੀ| ਅਦਾਲਤ ਨੇ ਸ਼ਸ਼ੀਕਲਾ ਨੂੰ ਤੁਰੰਤ ਸਮਰਪਣ ਕਰਨ ਦਾ ਹੁਕਮ ਦਿੱਤਾ ਹੈ| ਸ਼ਸ਼ੀਕਲਾ ਕੋਲ ਹੁਣ ਕੋਈ ਬਦਲ ਨਹੀਂ ਹੈ| ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਤੁਰੰਤ ਹੀ ਹੇਠਲੀ ਅਦਾਲਤ ਵਿੱਚ ਜਾ ਕੇ ਸਮਰਪਣ ਕਰਨ ਨੂੰ ਕਿਹਾ ਹੈ| ਕਾਨੂੰਨ ਦੇ ਜਾਣਕਾਰਾਂ ਮੁਤਾਬਕ 21 ਸਾਲ ਤੋਂ ਚੱਲ ਰਹੇ ਇਸ ਕੇਸ ਵਿੱਚ ਹੁਣ ਸ਼ਸ਼ੀਕਲਾ ਕੋਲ ਕੋਈ ਬਦਲ ਨਹੀਂ ਬਚਿਆ ਹੈ| ਹੁਣ ਉਹ ਅਗਲੇ 10 ਸਾਲ ਤਕ ਮੁੱਖ ਮੰਤਰੀ ਬਣਨ ਦਾ ਸੁਪਨਾ ਨਹੀਂ ਦੇਖ ਸਕਦੀ ਹੈ| ਇਸ ਦੇ ਨਾਲ ਹੀ ਹੁਣ ਉਨ੍ਹਾਂ ਕੋਲ ਕਿਸੇ ਵੀ ਸੰਵਿਧਾਨਕ ਅਹੁਦੇ ਤੇ ਬਣੇ ਰਹਿਣ ਦਾ ਅਧਿਕਾਰ ਨਹੀਂ ਹੋਵੇਗਾ| ਸ਼ਸ਼ੀਕਲਾ ਤੋਂ ਇਲਾਵਾ ਉਨ੍ਹਾਂ ਦੇ ਦੋ ਹੋਰ ਸਾਥੀ ਇਲਾਵਰਾਸੀ ਅਤੇ ਸੁਧਾਕਰਨ ਨੂੰ 4 ਸਾਲ ਦੀ ਜੇਲ ਅਤੇ 10-10 ਕਰੋੜ ਦਾ ਜੁਰਮਾਨਾ ਲਾਇਆ ਗਿਆ ਹੈ| ਜੈਲਲਿਤਾ ਦੀ ਮੌਤ ਹੋਣ ਕਾਰਨ ਉਨ੍ਹਾਂ ਦੇ ਮਾਮਲੇ ਨੂੰ ਖਤਮ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *