ਸੁਰਜੀਤ ਬਿੰਦਰੱਖੀਆ 9ਵਾਂ ਯਾਦਗਾਰੀ ਸੱਭਿਆਚਾਰਕ ਮੇਲਾ 17 ਨਵੰਬਰ ਨੂੰ

ਰੋਪੜ , 15 ਨਵੰਬਰ (ਸ.ਬ.) ਗਾਇਕ ਸਵ. ਸੁਰਜੀਤ ਬਿੰਦਰੱਖੀਆ ਦੀ ਯਾਦ ਵਿਚ 9ਵਾਂ ਯਾਦਗਾਰੀ ਸੱਭਿਆਚਾਰਕ ਮੇਲਾ ਬੀ.ਬੀ. ਪ੍ਰੋਡਕਸ਼ਨ, ਬਾਬਾ ਅਮਰਨਾਥ ਯੂਥ ਵੈਲਫੇਅਰ ਕਲੱਬ ਅਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਪਿੰਡ ਬਿੰਦਰੱਖ (ਰੋਪੜ) ਵਿਖੇ 17 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵ. ਸੁਰਜੀਤ ਬਿੰਦਰੱਖੀਆ ਦੇ ਸਪੁੱਤਰ ਗਿਤਾਜ਼ ਬਿੰਦਰੱਖੀਆ, ਗੀਤਕਾਰ ਤੇ ਬੀ.ਬੀ ਪ੍ਰੋਡਕਸ਼ਨ ਦੇ ਕਰਤਾ-ਧਰਤਾ ਬੰਟੀ ਬੈਂਸ ਨੇ ਦਸਿਆ ਕਿ ਇਸ ਮੇਲੇ ਸਬੰਧੀ ਪੋਸਟਰ ਰਿਲੀਜ਼ ਕੀਤਾ ਜਾ ਚੁੱਕਾ ਹੈ| ਇਸ ਸੱਭਿਆਚਾਰਕ ਮੇਲੇ ਦੌਰਾਨ ਪੰਜਾਬ ਦੇ ਗਾਇਕ ਦਿਲਪ੍ਰੀਤ ਢਿਲੋਂ, ਰੇਸ਼ਮ ਸਿੰਘ ਅਨਮੋਲ, ਜੈਨੀ ਜੋਹਲ, ਜੋਰਡਨ ਸੰਧੂ, ਗੋਲਡੀ ਕਾਹਲੋਂ, ਮਹਿਤਾਬ ਵਿਰਕ, ਹਰਜੋਤ, ਜੋਬਨ ਸੰਧੂ, ਪ੍ਰਭਜੋਤ, ਦੀਪ ਅਮਨ, ਗੁਰਦਾਸ ਸੰਧੂ , ਸਤਪਾਲ ਦੇਸੀ ਕ੍ਰਿਊ ਸ਼ਮੂਲੀਅਤ ਕਰਨਗੇ|

Leave a Reply

Your email address will not be published. Required fields are marked *