ਸੁਰਜੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ

ਐਸ ਏ ਐਸ ਨਗਰ, 16 ਨਵੰਬਰ (ਸ.ਬ.) ਸੀ ਟੀ ਯੂ ਦੇ ਸਾਬਕਾ ਮੁਲਾਜਮ ਆਗੂ ਸੁਰਜੀਤ ਸਿੰਘ ਦੇ ਨਮਿਤ ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ, ਦੋਸਤ ਮਿੱਤਰ ਅਤੇ ਮੁਲਾਜਮ ਆਗੂ ਸ਼ਾਮਿਲ ਹੋਏ| ਉਹਨਾਂ ਦੇ ਜੱਦੀ ਪਿੰਡ ਛੋਟੀ ਚੁੰਨੀ ਦੇ ਬਾਬਾ ਬੀਰ ਸਿੰਘ ਨਾਮਧਾਰੀ ਆਸ਼ਰਮ ਵਿੱਚ ਉਨ੍ਹਾਂ ਨੇ ਨਮਿਤ ਅੰਤਿਮ ਅਰਦਾਸ ਹੋਈ| ਇਸ ਮੌਕੇ ਸੀ ਟੀ ਯੂ ਦੇ ਪ੍ਰਧਾਨ ਸੁਰਿੰਦਰ ਸਿੰਘ ਜਨਰਲ ਸਕੱਤਰ ਰਣਧੀਰ ਸਿੰਘ, ਸਾਬਕਾ ਪ੍ਰਧਾਨ ਜਗਤੀਸ਼ ਸਿੰਘ ਅਤੇ ਚਰਨਜੀਤ ਸਮੇਤ ਸੀ ਟੀ ਯੂ ਦੇ ਮੁਲਾਜਮ ਹਾਜਿਰ ਸਨ| ਸੀ ਟੀ ਯੂ ਦੇ ਮੁਲਾਜਮਾਂ ਵੱਲੋਂ ਚਰਨਜੀਤ ਸਿੰਘ ਨੇ ਸ੍ਰ. ਸੁਰਜੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ| ਪੰਜਾਬ ਸਕੂਲ ਸਿੱਖਿਆ ਬੋਰਡ ਜਥੇਬੰਦੀ ਦੇ ਪ੍ਰਧਾਨ ਸੁਖਚੈਨ ਸਿੰਘ, ਜਨਰਲ ਸਕੱਤਰ ਪਰਵਿੰਦਰ ਸਿੰਘ ਖੰਗੂੜਾ, ਬਲਵੰਤ ਸਿੰਘ, ਸਿਕੰਦਰ ਸਿੰਘ, ਕੰਵਲਜੀਤ ਕੌਰ, ਬਲਵਿੰਦਰ ਸਿੰਘ ਚਨਾਰਥਲ ਅਤੇ ਪਰਮਜੀਤ ਸਿੰਘ ਵੀ ਹਾਜਿਰ ਸਨ| ਸਾਥੀ ਕਰਤਾਰ ਸਿੰਘ ਰਾਣੂ ਯਾਦਗਾਰੀ ਟਰਸਟ ਦੇ ਆਗੂ ਹਰਬੰਸ ਸਿੰਘ ਬਾਗੜੀ, ਬੀਬੀ ਅਮਰਜੀਤ ਕੌਰ, ਸੋਹਣ ਸਿੰਘ ਮਾਵੀ, ਜਰਨੈਲ ਸਿੰਘ ਗਿੱਲ, ਮੇਵਾ ਸਿੰਘ ਗਿਲ, ਜਗਪਾਲ ਸਿੰਘ ਅਤੇ ਕਮਿਕਰ ਸਿੰਘ ਗਿਲ ਹਾਜਿਰ ਸਨ| ਸਿੱਖਿਆ ਬੋਰਡ ਰਿਟਾਇਰ ਮੁਲਾਜਮਾਂ ਦੀ ਜਥੇਬੰਦੀ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਵੀ ਇਸ ਸਮੇਂ ਹਾਜਿਰ ਸਨ| ਇਹਨਾਂ ਸਭ ਜਥੇਬੰਦੀਆਂ ਵੱਲੋਂ ਸਿੱਖਿਆ ਬੋਰਡ ਦੇ ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ ਨੇ ਸੁਰਜੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ| ਇਸ ਮੌਕੇ ਇਲਾਕੇ ਦੇ ਪੰਚਾਂ, ਸਰਪੰਚਾਂ ਤੋਂ ਬਿਨਾਂ ਕੁਲਵੰਤ ਸਿੰਘ ਸਾਬਕਾ ਚੇਅਰਮੈਨ, ਕਾਂਗਰਸੀ ਆਗੂ ਬਲਰਾਜ ਸਿੰਘ, ਬਲਿਹਾਰ ਸਿੰਘ ਅਤੇ ਪੁਲੀਸ ਦੇ ਰਿਟਾਇਰ ਡੀ ਐਸ ਪੀ ਹਰਕੀਰਤ ਸਿੰਘ ਹਾਜਿਰ ਸਨ| ਸੁਰਜੀਤ ਸਿੰਘ ਦੇ ਵੱਡੇ ਭਰਾ ਜਰਨੈਲ ਸਿੰਘ ਸਾਬਕਾ ਜਨਰਲ ਸਕੱਤਰ ਸਿੱਖਿਆ ਬੋਰਡ ਨੇ ਪਰਿਵਾਰ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *