ਸੁਰੱਖਿਆ ਫੋਰਸ ਵੱਲੋਂ ਬਟਮਾਲੂ ਇਲਾਕੇ ਵਿੱਚ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ

ਸ਼੍ਰੀਨਗਰ, 5 ਅਕਤੂਬਰ (ਸ.ਬ.) ਜੰਮੂ-ਕਸ਼ਮੀਰ ਦੇ ਬਟਮਾਲੂ ਇਲਾਕੇ ਵਿੱਚ ਸੁਰੱਖਿਆ ਫੋਰਸ ਨੇ ਅੱਜ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ| ਸੁਰੱਖਿਆ ਫੋਰਸ ਨੇ ਇਸ ਇਲਾਕੇ ਦੀ ਦਰਗਾਹ ਵਿੱਚ ਤਾਇਨਾਤ ਇਕ ਪੁਲੀਸ    ਕਾਂਸਟੇਬਲ ਦੀ ਸਰਵਿਸ ਰਾਈਫਲ ਖੋਹ ਕੇ ਭੱਜਣ ਵਾਲੇ ਬਦਮਾਸ਼ਾਂ ਨੂੰ ਫੜ੍ਹਨ ਲਈ ਇਹ ਮੁਹਿੰਮ ਚਲਾਈ ਗਈ ਹੈ| ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਕੁਝ ਅਣਜਾਣ ਬਦਮਾਸ਼ਾਂ ਦੇ ਖੰਖਾ-ਏ-ਮੌਲਾ ਦਰਗਾਹ ਵਿੱਚ ਤਾਇਨਾਤ ਭਾਰਤੀ ਰਿਜ਼ਰਵ ਪੁਲੀਸ (ਆਈ. ਆਰ. ਪੀ.) ਦੇ ਕਾਂਸਟੇਬਲ ਤੋਂ ਰਾਈਫਲ ਖੋਹ ਲਈ ਸੀ| ਸੁਰੱਖਿਆ ਫੋਰਸ ਅਤੇ ਸੂਬੇ ਦੀ ਪੁਲੀਸ ਜਵਾਨਾਂ ਨੇ ਬਮਦਾਸ਼ਾਂ ਨੂੰ ਫੜ੍ਹਨ ਲਈ ਮੁਹਿੰਮ ਚਲਾਈ ਪਰ ਰਾਈਫਲ ਬਰਾਮਦ ਨਹੀਂ ਹੋਈ| ਸੁਰੱਖਿਆ ਫੋਰਸ ਵੱਲੋਂ ਅੱਜ ਫਿਰ ਤਲਾਸ਼ੀ ਲਈ ਜਾ ਰਹੀ ਹੈ| ਸਥਾਨਕ ਲੋਕਾਂ ਨੇ ਦੱਸਿਆ ਕਿ ਸੁਰੱਖਿਆ ਫੋਰਸ ਨੇ ਕਈ ਘਰਾਂ ਦੀ ਤਲਾਸ਼ੀ ਲਈ ਪਰ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ|

Leave a Reply

Your email address will not be published. Required fields are marked *