ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਬਣੇ ਮਲੇਸ਼ੀਆ ਦੇ ਨਵੇਂ ਰਾਜਾ

ਕੁਆਲਾਲੰਪੁਰ, 31 ਜਨਵਰੀ (ਸ.ਬ.) ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਨੇ ਮਲੇਸ਼ੀਆ ਦੇ ਨਵੇਂ ਰਾਜਾ ਦੇ ਰੂਪ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਹੈ| ਉਨ੍ਹਾਂ ਦਾ ਕਾਰਜਕਾਲ 5 ਸਾਲ ਦਾ ਹੋਵੇਗਾ| ਬੀਤੇ ਹਫਤੇ ਹੀ ਸ਼ਾਹੀ ਪਰਿਵਾਰ ਨੇ ਉਨ੍ਹਾਂ ਨੂੰ ਆਪਣਾ ਨਵਾਂ ਰਾਜਾ ਚੁਣਿਆ ਸੀ| ਅੱਜ ਸੰਸਦ ਪਹੁੰਚਣ ਤੇ ਸੁਲਤਾਨ ਅਬਦੁੱਲਾ ਦਾ ਪ੍ਰਧਾਨ ਮੰਤਰੀ ਮਹਾਥਿਰ ਮੁਹੰਮਦ ਅਤੇ ਉਪ ਪ੍ਰਧਾਨ ਮੰਤਰੀ ਵਾਨ ਇਸਮਾਈਲ ਨੇ ਸਵਾਗਤ ਕੀਤਾ| ਇਸ ਮਗਰੋਂ ਨਵੇਂ ਰਾਜਾ ਨੇ ਸ਼ਾਹੀ ਝੰਡਾ ਫਹਿਰਾਇਆ| ਸ਼ਾਹੀ ਫੌਜੀਆਂ ਨੇ ਆਪਣੇ ਨਵੇਂ ਰਾਜਾ ਨੂੰ 21 ਤੋਪਾਂ ਦੀ ਸਲਾਮੀ ਦਿੱਤੀ|

Leave a Reply

Your email address will not be published. Required fields are marked *