ਸੁਲਭ ਇੰਟਰਨੈਸ਼ਨਲ ਦੇ ਮੁਖੀ ਨੇ ਭਾਰਤੀ ਪਿੰਡ ਦਾ ਨਾਂ ਟਰੰਪ ਦੇ ਨਾਂ ਤੇ ਰੱਖਣ ਦਾ ਕੀਤਾ ਐਲਾਨ

ਵਾਸ਼ਿੰਗਟਨ, 13 ਜੂਨ (ਸ.ਬ.) ਭਾਰਤ -ਅਮਰੀਕੀ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੀਆਂ ਕੋਸ਼ਿਸ਼ਾਂ ਤਹਿਤ ਸਮਾਜਿਕ ਵਰਕਰ ਅਤੇ ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਬਿਨਦੇਸ਼ਵਰ ਪਾਠਕ ਨੇ ਇਕ ਭਾਰਤੀ ਪਿੰਡ ਦਾ ਨਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ ਤੇ ਰੱਖਣ ਦਾ ਐਲਾਨ ਕੀਤਾ ਹੈ|
ਸੁਲਭ ਇੰਟਰਨੈਸ਼ਨਲ ਦੇ ਮੁਖੀ ਪਾਠਕ ਨੇ ਇਕ ਸਮਾਰੋਹ ਵਿਚ ਕਿਹਾ ਕਿ ਮੈਂ ਭਾਰਤ ਦੇ ਇਕ ਪਿੰਡ ਦਾ ਨਾਂ ਟਰੰਪ ਵਿਲੇਜ ਰੱਖਣ ਦਾ ਐਲਾਨ ਕਰਦਾ ਹਾਂ| ਇਹ ਪਿੰਡ ਰਾਜਸਥਾਨ ਦੇ ਮੇਵਾਤ ਖੇਤਰ ਵਿੱਚ ਵਸਾਇਆ ਜਾ ਰਿਹਾ ਹੈ|
ਉਨ੍ਹਾਂ ਵਲੋਂ ਇਹ ਕਦਮ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਹੈ| ਸਥਾਨਕ ਭਾਈਚਾਰੇ ਅਤੇ ਰਾਜਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਪਾਠਕ ਨੇ ਕਿਹਾ ਕਿ ਉਹ ਵੱਡੇ ਪੱਧਰ ਤੇ ਲੋਕਾਂ ਨੂੰ ਜਨਤਕ ਟਾਇਲਟ ਉਪਲੱਬਧ ਕਰਾਉਣ ਅਤੇ ਮਨੁੱਖਾਂ ਵਲੋਂ ਮੈਲਾ ਢੋਹਣ ਦੀ ਪ੍ਰਥਾ ਦਾ ਅੰਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ| ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਭਾਰਤ ਵਿੱਚ ਸਾਫ-ਸਫਾਈ ਦਾ ਟੀਚਾ ਹਾਸਲ ਕਰਨ ਵਿੱਚ ਮਦਦ ਕਰਨ ਦੀ ਅਪੀਲ ਕੀਤੀ|

Leave a Reply

Your email address will not be published. Required fields are marked *