ਸੁਲਭ ਸ਼ੌਚਾਲਿਆ ਅਤੇ ਸਫਾਈ ਮਜਦੂਰ ਯੂਨੀਅਨ ਵੱਲੋਂ ਰੈਲੀ

ਐਸ. ਏ. ਐਸ ਨਗਰ, 8 ਜੂਨ (ਸ.ਬ.) ਸੁਲਭ ਸੋਚਾਲਿਆ ਅਤੇ ਸਫਾਈ ਮਜਦੂਰ ਯੂਨਿਅਨ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਸੈਕਟਰ-68 ਦੇ ਗੇਟ ਅੱਗੇ ਇੱਕ ਰੋਸ ਰੈਲੀ ਜਿਸ ਦੀ ਪ੍ਰਧਾਨਗੀ ਸਫਾਈ ਮਜਦੂਰ ਯੂਨਿਅਨ ਦੇ ਪ੍ਰਧਾਨ ਦਯਾਨੰਦ ਨੇ ਕੀਤੀ| ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕਿ ਨਗਰ ਨਿਗਮ ਨੂੰ 7 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਸੀ, ਜਿਸ ਤੇ ਕੋਈ ਕਾਰਵਾਈ ਨਾ ਹੋਣ ਕਰਕੇ ਅੱਜ ਉਹਨਾਂ ਨੇ ਇਹ ਧਰਨਾ ਦਿੱਤਾ| ਉਹਨਾਂ ਦੱਸਿਆ ਕਿ ਸਫਾਈ ਮਜਦੂਰਾਂ ਦੀ ਤਨਖਾਹ ਡੀ. ਸੀ ਵੱਲੋਂ ਕੀਤੀ 8652 ਰੁਪਏ ਤੈਅ ਕੀਤੀ ਗਈ ਹੈ ਪਰੰਤੂ ਠੇਕੇਦਾਰ ਵੱਲੋਂ ਉਹਨਾਂ ਤੋਂ ਬਹੁਤ ਘੱਟ ਰੇਟ ਤੇ ਕੰਮ ਕਰਵਾਇਆ ਜਾਂਦਾ ਹੈ| ਸਫਾਈ ਕਰਮਚਾਰੀਆਂ ਨੂੰ ਪੀ. ਐਫ ਫੰਡ ਵੀ ਨਹੀਂ ਮਿਲਦਾ ਅਤੇ ਉਹਨਾਂ ਦੀ ਈ. ਐਸ. ਆਈ ਕਾਰਡ ਵੀ ਬਣਾਇਆ ਜਾਣਾ ਚਾਹੀਦਾ ਹੈ| ਗੇਟ ਰੈਲੀ ਵਿੱਚ ਚੌਥਾ ਦਰਜਾ ਕਰਮਚਾਰੀ ਨਗਰ ਨਿਗਮ ਦੇ ਪ੍ਰਧਾਨ ਜਗਵੀਰ ਸਿੰਘ ਵੀ ਆਪਣੇ ਸਾਥੀਆਂ ਦੇ ਨਾਲ ਸ਼ਾਮਿਲ ਹੋਏ|

Leave a Reply

Your email address will not be published. Required fields are marked *