ਸੁਲਭ ਸੌਚਾਲਿਆ ਦੇ ਸਫਾਈ ਵਰਕਰਾਂ ਦੀ ਹੜਤਾਲ ਜਾਰੀ


ਐਸ ਏ ਐਸ ਨਗਰ, 16 ਨਵੰਬਰ (ਆਰ ਪੀ ਵਾਲੀਆ) ਸ਼ਹਿਰ ਵਿਚ ਸਥਿਤ ਵੱਖ ਵੱਖ ਜਨਤਕ ਸੌਚਾਲਿਆ ਦੇ ਮਜਦੂਰਾਂ ਵਲੋਂ ਬੋਨਸ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਅੱਜ ਵੀ ਜਾਰੀ ਰਹੀ| 
ਸੁਲਭ ਸੌਚਾਲਿਆ ਸਫਾਈ ਮਜਦੂਰ ਸੰਗਠਨ ਦੇ ਜਿਲਾ ਪ੍ਰਧਾਨ ਦਿਆ ਰਾਮ  ਦੀ ਅਗਵਾਈ ਵਿੱਚ ਸਫਾਈ ਮਜਦੂਰਾਂ ਨੇ  ਅੱਜ ਫੇਜ 3ਬੀ 2 ਦੀ ਮਾਰਕੀਟ ਵਿੱਚ ਇਕਠੇ ਹੋਕੇ ਨਗਰ ਨਿਗਮ ਅਤੇ ਸਫਾਈ ਠੇਕੇਦਾਰ ਵਿਰੁੱਧ ਨਾਰੇਬਾਜੀ ਕੀਤੀ| ਇਸ ਮੌਕੇ ਜਿਲਾ ਪ੍ਰਧਾਨ ਦਿਆ ਰਾਮ ਨੇ ਕਿਹਾ ਕਿ ਪਿਛਲੇ ਕਈ ਦਿਨਾ ਤੋਂ ਸਫਾਈ ਮਜਦੂਰਾਂ ਵਲੋਂ ਕੰਮ ਛੋੜ ਹੜਤਾਲ ਕੀਤੀ ਜਾ ਰਹੀ ਹੈ, ਪਰ ਬਾਥਰੂਮ ਅਜੇ ਖੁਲੇ ਰੱਖੇ ਹੋਏ ਹਨ ਤਾਂ ਕਿ ਮਾਰਕੀਟ ਦੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ| ਉਹਨਾਂ ਕਿਹਾ ਕਿ ਉਹਨਾਂ ਵਲੋਂ ਦਿਵਾਲੀ ਮੌਕੇ ਬੋਨਸ  ਅਤੇ ਏਰੀਅਰ ਦੀ ਮੰਗ ਕੀਤੀ ਜਾ ਰਹੀ ਹੈ, ਜੋ ਕਿ ਅਜੇ ਤਕ ਉਹਨਾਂ ਨੂੰ ਨਹੀਂ ਦਿਤੇ ਗਏ| ਉਹਨਾਂ ਕਿਹਾ ਕਿ ਜੇ ਉਹਨਾਂ ਨੂੰ ਬੋਨਸ ਅਤੇ ਏਰੀਅਰ  ਜਲਦੀ ਨਾ ਦਿਤੇ ਗਏ ਤਾਂ ਉਹਨਾਂ ਵਲੋਂ ਜਨਤਕ ਸੌਚਾਲਿਆ ਨੂੰ ਤਾਲੇ ਲਗਾ ਕੇ ਬੰਦ ਕਰ ਦਿਤਾ ਜਾਵੇਗਾ|
ਇਸ ਮੌਕੇ ਸੰਗਠਨ ਦੇ  ਜਨਰਲ ਸਕੱਤਰ ਧੰਨਜੈ ਕੁਮਾਰ, ਚੇਅਰਮੈਨ ਕਰਮਵੀਰ, ਉਪ ਪ੍ਰਧਾਨ ਦੌਲਤ ਰਾਮ, ਜਿਲਾ ਸੰਚਾਲਕ ਰਿਸੀ ਰਾਜ ਅਤੇ ਨੰਨੇ, ਉਪ ਸਕੱਤਰ ਭੂਰੇ ਲਾਲ, ਖਜਾਨਚੀ  ਸੰਜੈ, ਮਂੈਬਰ ਅਜੀਤ, ਸੋਮਪਾਲ, ਚਤੁਰ ਸਿੰਘ, ਸਿਰੀ ਪਾਲ ਮੌਜੂਦ ਸਨ|

Leave a Reply

Your email address will not be published. Required fields are marked *