ਸੁਲਭ ਸੌਚਾਲਿਆ ਮਜਦੂਰ ਸਫਾਈ ਸੰਗਠਨ ਦੀ ਮੀਟਿੰਗ ਹੋਈ

ਐਸ ਏ ਐਸ ਨਗਰ, 26 ਅਪ੍ਰੈਲ (ਸ.ਬ.) ਸੁਲਭ ਸੌਚਾਲਿਆ ਮਜਦੂਰ ਸਫਾਈ ਸੰਗਠਨ ਦੀ ਇੱਕ ਮੀਟਿੰਗ ਚੇਅਰਮੈਨ ਕਰਮਵੀਰ ਦੀ ਅਗਵਾਈ ਵਿੱਚ ਹੋਈ| ਜਿਸ ਵਿੱਚ ਸਫਾਈ ਸੇਵਕਾਂ ਨੂੰ ਦਰਪੇਸ਼ ਮੁਸਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਸੰਗਠਨ ਵਲੋਂ ਚੌਥਾ ਦਰਜਾ ਕਰਮਚਾਰੀ ਯੂਨੀਅਨ ਨਗਰ ਨਿਗਮ ਮੁਹਾਲੀ ਦੇ ਪ੍ਰਧਾਨ ਜਗਵੀਰ ਸਿੰਘ ਦੇ ਸਹਿਯੋਗ ਨਾਲ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲਕੇ ਸਫਾਈ ਸੇਵਕਾਂ ਲਈ ਡੀ ਸੀ ਰੇਟ ਫਿਕਸ ਕਰਨ, ਈ ਪੀ ਐਫ ਅਤੇ ਈ ਐਮ ਆਈ ਦੀਆਂ ਮੰਗਾਂ ਰੱਖੀਆਂ ਗਈਆਂ ਸਨ, ਜਿਹਨਾਂ ਨੂੰ ਨਗਰ ਨਿਗਮ ਦੇ ਕਮਿਸ਼ਨਰ ਨੇ ਮੰਨ ਲਿਆ ਹੈ| ਉਹਨਾਂ ਕਿਹਾ ਕਿ ਸਫਾਈ ਸੇਵਕਾਂ ਨੂੰ ਇਹ ਸਹੂਲਤਾਂ ਮਿਲਣ ਨਾਲ ਸਫਾਈ ਸੇਵਕਾਂ ਦਾ ਕਾਫੀ ਫਾਇਦਾ ਹੋਵੇਗਾ|
ਇਸ ਮੌਕੇ ਸੰਗਠਨ ਦੇ ਪ੍ਰਧਾਨ ਦਿਆ ਨੰਦ, ਸਕੱਤਰ ਪ੍ਰੇਮ ਕੁਮਾਰ, ਸਲਾਹਕਾਰ ਗੋਪਾਲ, ਵੀਰੇਂਦਰ, ਮਂੈਬਰ ਸੋਹਨਪਾਲ, ਓਮ ਪਾਲ, ਅਜੈ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *