ਸੁਸ਼ਮਾ ਸਵਰਾਜ ਵਲੋਂ 5 ਪਾਕਿ ਬੱਚਿਆਂ ਨੂੰ ਭਾਰਤ ਵਿੱਚ ਇਲਾਜ ਲਈ ਵੀਜ਼ਾ ਦੇਣ ਦਾ ਐਲਾਨ

ਇਸਲਾਮਾਬਾਦ/ਨਵੀਂ ਦਿੱਲੀ, 15 ਦਸੰਬਰ (ਸ.ਬ.) ਵਿਦੇਸ਼ ਮੰਤਰੀ ਸੁਸ਼ਮਾ ਨੇ ਦੇਸ਼ ਦੇ ਮਨੁੱਖੀ ਸੁਭਾਅ ਦੀ ਪਛਾਣ ਦਿੰਦੇ ਹੋਏ ਪਾਕਿਸਤਾਨ ਦੇ 10 ਮਹੀਨੇ ਦੇ ਇਕ ਬੱਚੇ ਸਮੇਤ 5 ਪਾਕਿਸਤਾਨੀ ਬੱਚਿਆਂ ਨੂੰ ਭਾਰਤ ਵਿਚ ਇਲਾਜ ਲਈ ਵੀਜ਼ਾ ਦੇਣ ਦਾ ਐਲਾਨ ਕੀਤਾ| ਸੁਸ਼ਮਾ ਨੇ ਇਨ੍ਹਾਂ 5 ਪਾਕਿਸਤਾਨੀ ਬੱਚਿਆਂ ਦੇ ਨਾਂ ਟਵੀਟ ਕੀਤੇ ਹਨ| ਉਨ੍ਹਾਂ ਨੇ ਮੈਡੀਕਲ ਵੀਜ਼ਾ ਲਈ 2 ਹੋਰ ਪਾਕਿਸਤਾਨੀ ਨਾਗਰਿਕਾਂ ਦੀ ਬੇਨਤੀ ਨੂੰ ਸਵੀਕਾਰ ਕਰਨ ਦਾ ਐਲਾਨ ਕੀਤਾ ਹੈ| ਉਨ੍ਹਾਂ ਨੇ ਟਵੀਟ ਕੀਤਾ ਕਿ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਦੀ ਸਿਫਾਰਿਸ਼ ਤੇ ਅਸੀਂ ਵੀਜ਼ਾ ਲਈ ਉਨ੍ਹਾਂ ਦੀ ਬੇਨਤੀ ਨੂੰ ਵੀ ਸਵੀਕਾਰ ਕਰਦੇ ਹਾਂ|
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਇਲਾਜ ਲਈ ਵੀਜ਼ਾ ਦੇਣ ਵਿਚ ਸੁਸ਼ਮਾ ਦਾ ਰਵੱਈਆਂ ਹਮਦਰਦੀ ਭਰਿਆ ਰਿਹਾ ਹੈ| ਦੋਵਾਂ ਦੇਸ਼ਾਂ ਵਿਚਕਾਰ ਤਣਾਅਪੂਰਨ ਸਬੰਧਾਂ ਦੇ ਬਾਵਜੂਦ ਸੁਸ਼ਮਾ ਪਾਕਿਸਤਾਨੀ ਨਾਗਰਿਕਾਂ ਨੂੰ ਮੈਡੀਕਲ ਵੀਜ਼ਾ ਦੇਣ ਦਾ ਫੈਸਲਾ ਕਰਦੀ ਰਹੀ ਹੈ| ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਸਿਤਾਨ ਦੇ ਨਾਗਰਿਕਾਂ ਦਾ ਮੈਡੀਕਲ ਵੀਜ਼ਾ ਮਨਜ਼ੂਰ ਕੀਤਾ ਹੋਵੇ| ਕੁੱਝ ਹੀ ਦਿਨ ਪਹਿਲਾਂ ਸੁਸ਼ਮਾ ਸਵਰਾਜ ਨੇ 12 ਸਾਲ ਦੇ ਬੱਚੇ ਅਤੇ ਉਸ ਦੇ ਮਾਤਾ-ਪਿਤਾ ਨੂੰ ਵੀਜ਼ਾ ਦਿੱਤਾ ਸੀ, ਜੋ ਮੰਨੇ ਜਾ ਰਹੇ ਸਨ ਕਿ ਉਹ ਪਾਕਿਸਤਾਨ ਦੇ ਨਾਗਰਿਕ ਹਨ| ਬੀ. ਐਸ. ਐਫ ਨੇ ਇਸ ਸਾਲ ਕਈ ਮਈ ਮਹੀਨੇ ਵਿਚ ਇਸ ਬੱਚੇ ਨੂੰ ਹਿਰਾਸਤ ਵਿਚ ਲਿਆ ਸੀ ਅਤੇ ਉਸ ਨੂੰ ਫਰੀਦਕੋਟ ਦੇ ਇਕ ਨਿਗਰਾਨੀ ਘਰ ਵਿਚ ਰੱਖਿਆ ਗਿਆ ਸੀ| ਇਸ ਸਬੰਧ ਵਿਚ ਪਾਕਿਸਤਾਨੀ ਪੱਤਰਕਾਰ ਮੇਹਰ ਤਰਾਰ ਦੀ ਇਕ ਪ੍ਰਤੀਕਿਰਿਆ ਨੇ ਸੁਸ਼ਮਾ ਦਾ ਧਿਆਨ ਖਿੱਚਿਆ ਸੀ| ਦੱਸਣਯੋਗ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਦੇ ਨਾਗਰਿਕਾਂ ਨੂੰ ਮੈਡੀਕਲ ਵੀਜ਼ਾ ਦਿੱਤੇ ਜਾਣ ਨੂੰ ਪਾਕਿ ਨੇ ਸਿਆਸੀ ਸਮਝੌਤਾ ਕਰਾਰ ਦਿੱਤਾ ਸੀ| ਪਾਕਿਸਤਾਨ ਨੇ ਭਾਰਤ ਤੇ ਦੋਸ਼ ਲਗਾਇਆ ਸੀ ਕਿ ਉਹ ਉਸ ਦੇ ਚੁਨਿੰਦਾ ਨਾਗਰਿਕਾਂ ਨੂੰ ਮੈਡੀਕਲ ਵੀਜ਼ਾ ਦੇ ਰਿਹਾ ਹੈ ਅਤੇ ਇਹ ਦਇਆ ਦੀ ਭਾਵਨਾ ਨਹੀਂ ਦਰਸਾਉਂਦਾ, ਬਲਕਿ ਇਹ ‘ਸੋਚੀ ਸਮਝੀ ਰਾਜਨੀਤੀ’ ਹੈ|

Leave a Reply

Your email address will not be published. Required fields are marked *