ਸੁਸਾਇਟੀ ਦੇ ਕਾਗਜ ਗਾਇਬ ਕਰਨ ਦਾ ਦੋਸ਼ ਲਗਾਇਆ

ਐਸ ਏ ਐਸ ਨਗਰ , 8 ਸਤੰਬਰ (ਸ.ਬ.) ਦਰਸ਼ਨ ਵਿਹਾਰ ਸੁਸਾਇਟੀ ਸੈਕਟਰ 68 ਦੇ ਨਵੇਂ ਪ੍ਰਧਾਨ ਰਿਟਾ ਕਰਨਲ ਬਲਬੀਰ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਹੈ ਕਿ ਸੁਸਾਇਟੀ ਦੇ ਦਫਤਰ ਵਿਚੋਂ ਜਰੂਰੀ ਕਾਗਜ ਗਾਇਬ ਕਰ ਦਿੱਤੇ ਹਨ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿਟਾ ਕਰਨਲ ਬਲਬੀਰ ਸਿੰਘ ਨੇ ਕਿਹਾ ਕਿ ਜਦੋਂ ਉਹ 4 ਸਤੰਬਰ ਨੂੰ ਸੁਸਾਇਟੀ ਦੇ ਵਸਨੀਕਾਂ ਨਾਲ ਸੁਸਾਇਟੀ ਦੇ ਕਮਿਊਨਿਟੀ ਸੈਂਟਰ ਪਹੁੰਚੇ ਤਾਂ ਉਥੇ ਸੁਸਾਇਟੀ ਦਾ ਦਫਤਰ ਖੁਲਾ ਪਿਆ ਸੀ, ਜਦੋਂ ਸੁਸਾਇਟੀ ਦੇ ਮੈਨੇਜਰ ਨੂੰ ਮੌਕੇ ਤੇ ਬੁਲਾ ਕੇ ਜਾਂਚ ਕੀਤੀ ਗਈ ਤਾਂ ਪਤਾ ਲਗਿਆ ਕਿ ਸੁਸਾਇਟੀ ਦੇ ਜਰੂਰੀ ਰਿਕਾਰਡ ਵਾਲੇ ਕਾਗਜ ਹੀ ਗਾਇਬ ਹਨ| ਇਸ ਮੌਕੇ ਮੈਨੇਜਰ ਨੇ ਇਹ ਵੀ ਜਾਣਕਾਰੀ ਦਿਤੀ ਕਿ ਸੁਸਾਇਟੀ ਦੇ ਜਰੂਰੀ ਕਾਗਜ, ਫਾਇਲਾਂ, ਸਟੈਂਪ, ਚੈਕ ਬੁੱਕ ਤੇ ਹੋਰ ਜਰੂਰੀ ਸਮਾਨ ਸੁਸਾਇਟੀ ਦੇ ਸਾਬਕਾ ਐਕਟਿੰਗ ਪ੍ਰਧਾਨ ਕੋਲ ਹੀ ਪਏ ਹਨ|
ਉਹਨਾਂ ਮੰਗ ਕੀਤੀ ਕਿ ਮੌਜੂਦਾ ਪ੍ਰਧਾਨ ਹੋਣ ਦੇ ਨਾਤੇ ਸੁਸਾਇਟੀ ਦੇ ਜਰੂਰੀ ਕਾਗਜ ਤੇ ਹੋਰ ਸਮਾਨ ਉਹਨਾ ਨੂੰ ਦਿਵਾਇਆ ਜਾਵੇ|

Leave a Reply

Your email address will not be published. Required fields are marked *