ਸੁੰਤਤਰਤਾ ਦਿਵਸ ਮਨਾਇਆ

ਪੰਚਕੂਲਾ, 14 ਅਗਸਤ (ਸ.ਬ.) ਸੈਕਟਰ-9 ਵਿੱਚ ਬੀ. ਕੇ ਐਮ. ਵਿਸ਼ਵਾਸ ਸਕੂਲ ਦੇ ਬੱਚਿਆਂ ਨੇ ਸੁੰਤਤਰਤਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ| ਜੂਨੀਅਰ ਵਿੰਗ ਦੇ ਬੱਚਿਆਂ ਨੇ ਆਪਣੇ ਨਿੱਕੇ-ਨਿੱਕੇ ਕਦਮਾਂ ਨਾਲ ਪਰੇਡ ਕਰਕੇ ਆਪਣਾ ਦੇਸ਼ ਪ੍ਰੇਮ ਪ੍ਰਦਰਸ਼ਿਤ ਕੀਤਾ| ਬੱਚਿਆਂ ਨੇ ਸਕ੍ਰੈਪ ਬੁੱਕ ਤੇ ਤਿਰੰਗਾ ਝੰਡਾ ਬਣਾਇਆ ਅਤੇ ਇਸ ਖਾਸ ਮੌਕੇ ਤਿੰਨ ਰੰਗਾਂ ਦੇ ਸ਼ੇਡ ਵਿੱਚ ਆਜ਼ਾਦੀ ਦਿਵਸ ਦੇ ਮੌਕੇ ਤੇ ਵਿਸ਼ੇਸ਼ ਸੀਨਿਅਰ ਵਿੰਗ ਦੇ ਬੱਚਿਆਂ ਲਈ ਪ੍ਰਸ਼ਨਾਵਲੀ ਦਾ ਆਯੋਜਨ ਕੀਤਾ ਗਿਆ ਤਾਂ ਕਿ ਬੱਚਿਆਂ ਨੂੰ ਆਜ਼ਾਦੀ ਦੀ ਕੀਮਤ ਪਤਾ ਚਲੇ ਅਤੇ ਉਨ੍ਹਾਂ ਨੂੰ ਸ਼ਹੀਦਾਂ ਵੱਲੋਂ ਦਿੱਤੀ ਕੁਰਬਾਨੀ ਬਾਰੇ ਜਾਣਕਾਰੀ ਹੋਵੇ| ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨਿਲਿਮਾ ਨੇ ਦੱਸਿਆ ਕਿ ਅੱਜ ਸਾਡੇ ਨਾਗਰਿਕ ਆਜ਼ਾਦੀ ਦੀ ਹਵਾ ਵਿੱਚ ਸਾਹ ਲੈ ਰਹੇ ਹਨ ਪ੍ਰੰਤੂ ਪੂਰੀ ਆਜ਼ਾਦੀ ਉਦੋਂ ਮੰਨੀ ਜਾਵੇਗੀ ਜਦੋਂ ਦੇਸ਼ ਦਾ ਹਰ ਨਾਗਰਿਕ ਗਰੀਬੀ, ਸ਼ੋਸ਼ਣ, ਅੱਤਿਆਚਾਰ, ਅਨਪੜ੍ਹਤਾ ਅਤੇ ਭ੍ਰਿਸ਼ਟਾਚਾਰ ਰਹਿਤ ਹਵਾ ਵਿੱਚ ਸਾਹ ਲਵੇਗਾ|

Leave a Reply

Your email address will not be published. Required fields are marked *