ਸੁੰਦਰਤਾ ਮੁਕਾਬਲਾ ਹੋਣ ਤੋਂ ਪਹਿਲਾਂ ਹੀ ਜਾਰਜੀਆ ਦੇ ਹੋਟਲ ਵਿੱਚ ਲੱਗੀ ਅੱਗ, 12 ਵਿਅਕਤੀਆ ਦੀ ਮੌਤ

ਤਬਿਲਸੀ, 25 ਨਵੰਬਰ (ਸ.ਬ.) ਜਾਰਜੀਆ ਵਿੱਚ ਕਾਲੇ ਸਮੁੰਦਰ ਦੇ ਤਟ ਤੇ ਸਥਿਤ ਬਾਤੁਮੀ ਸ਼ਹਿਰ ਦੇ ਇਕ ਹੋਟਲ ਵਿੱਚ ਅੱਗ ਲੱਗਣ ਨਾਲ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 19 ਵਿਅਕਤੀ ਝੁਲਸ ਗਏ| ਜਾਰਜੀਆ ਦੇ ਗ੍ਰਹਿ ਮੰਤਰੀ ਜਿਓਰਜੀ ਗਖਰੀਆ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਕਿਹਾ ਕਿ ਇਸ ਘਟਨਾ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 19 ਵਿਅਕਤੀ ਜ਼ਖਮੀ ਹੋ ਗਏ|
ਜਾਰਜੀਆ ਦੀ ਰਾਜਧਾਨੀ ਤੋਂ 360 ਕਿਲੋਮੀਟਰ ਦੂਰ ਸਥਿਤ ਬਾਤੁਮੀ ਦੇ ਲਿਓਗ੍ਰਾਂਡ ਦੀ ਪਹਿਲੀ ਮੰਜ਼ਲ ਵਿੱਚ ਸ਼ੁੱਕਰਵਾਰ ਦੇਰ ਰਾਤ (ਸਥਾਨਕ ਸਮੇਂ ਮੁਤਾਬਕ) ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਇਹ ਫੈਲ ਗਈ| ਲੋਕ ਖੁਦ ਨੂੰ ਬਚਾਉਣ ਲਈ ਛੱਤਾਂ ਤੇ ਚੜ੍ਹ ਗਏ ਅਤੇ ਜਦ ਬਚਾਅ ਕਰਮਚਾਰੀ ਉਥੇ ਪੁੱਜੇ ਤਾਂ ਉਨ੍ਹਾਂ ਨੇ ਇਕ-ਇਕ ਕਰਕੇ ਲੋਕਾਂ ਨੂੰ ਹੇਠਾਂ ਉਤਾਰਿਆ| ਹੋਟਲ ਵਿੱਚ ਧੂੰਏਂ ਦੇ ਗੁਬਾਰ ਉਠਦੇ ਦੇਖੇ ਗਏ|
ਇਸੇ ਹੋਟਲ ਵਿੱਚ ਐਤਵਾਰ ਨੂੰ ਮਿਸ ਜਾਰਜੀਆ ਸੁੰਦਰਤਾ ਮੁਕਾਬਲਾ ਹੋਣਾ ਹੈ| ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਲੋਕ ਜ਼ਖਮੀ ਨਹੀਂ ਹੋਏ| ਬਚਾਅ ਟੀਮ ਲੋਕਾਂ ਨੂੰ ਬਚਾਉਣ ਵਿੱਚ ਜੁਟੀ ਹੈ ਪਰ ਲੋਕ ਡਰ ਗਏ ਹਨ ਅਤੇ ਰੋਂਦੇ ਹੋਏ ਹੋਟਲ ਵਿੱਚੋਂ ਬਾਹਰ ਆ ਰਹੇ ਹਨ|

Leave a Reply

Your email address will not be published. Required fields are marked *