ਸੁੰਨਦਾ ਸ਼ਰਮਾ ਨੇ ਪਟਾਕਾ ਗਾਣਾ ਗਾਉਣ ਲਈ ਮਾਫੀ ਮੰਗੀ

ਐਸ ਏ ਐਸ ਨਗਰ, 22 ਅਪ੍ਰੈਲ (ਸ.ਬ.) ਗਾਇਕਾ ਸੁੰਨਦਾ ਨੇ ਪੰਜਾਬੀ ਮਾਂ ਬੋਲੀ ਦੇ ਅਲੰਬਰਦਾਰ ਪੰਡਤ ਧਰੇਨਵਰ ਰਾਓ ਨਾਲ ਮੁਲਾਕਾਤ ਕਰਕੇ ਪੰਜਾਬੀ ਮਾਂ ਬੋਲੀ, ਸੰਗੀਤ ਅਤੇ ਸਭਿਆਚਾਰ ਨੂੰ ਪ੍ਰਫੂਲਿਤ ਕਰਨ ਨੂੰ ਲੈ ਕੇ ਗੰਭੀਰ ਵਿਚਾਰਾਂ ਕੀਤੀਆਂ| ਇਸ ਮੌਕੇ ਸੁੰਨਦਾ ਸ਼ਰਮਾ ਨੇ ਪਟਾਕਾ ਗਾਣਾ ਗਾਉਣ ਲਈ ਮਾਫੀ ਮੰਗੀ ਅਤੇ ਕਿਹਾ ਕਿ ਅੱਗੇ ਤੋਂ ਉਹ ਚੰਗੇ ਗੀਤ ਗਾਵੇਗੀ| ਉਸਨੇ ਕਿਹਾ ਕਿ ਪਟਾਕੇ ਗਾਣੇ ਨੂੰ ਲੈ ਕੇ ਹੋਈ ਕੁਤਾਹੀ ਲਈ ਜੇ ਕਰ ਕਿਸੇ ਦੇ ਮਨ ਨੂੰ ਠੇਸ ਲੱਗੀ ਹੈ ਤਾਂ ਉਹ ਉਸ ਲਈ ਮਾਫੀ ਮੰਗਦੀ ਹੈ| ਉਸ ਨੇ ਕਿਹਾ ਕਿ ਉਹ ਇਕ ਔਰਤ ਹੋਣ ਕਰਕੇ ਸਭ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ|
ਇਸ ਮੌਕੇ ਪੰਡਤ ਧਰੇਨਵਰ ਰਾਓ ਤੋਂ ਇਲਾਵਾ ਪਿੰਕੀ ਧਾਲੀਵਾਲ, ਗੁਰਪਾਲ ਸਿੰਘ ਤੇ ਕੁਲਦੀਪ ਲੋਹਟ ਵੀ ਮੌਜੂਦ ਸਨ|

Leave a Reply

Your email address will not be published. Required fields are marked *