ਸੁੱਕੀ ਠੰਡ ਪੈਣ ਕਾਰਨ ਲੋਕਾਂ ਵਿੱਚ ਵੱਧ ਰਹੀਆਂ ਹਨ ਸਿਹਤ ਸਬੰਧੀ ਮੁਸ਼ਕਿਲਾਂ


ਐਸ ਏ ਐਸ  ਨਗਰ, 10 ਨਵੰਬਰ (ਸ.ਬ.) ਉਤਰੀ ਭਾਰਤ ਵਿੱਚ ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ ਅਤੇ ਲੋਕਾਂ ਵਲੋਂ ਗਰਮ ਕੱਪੜੇ ਵੀ ਕੱਢ ਲਏ ਗਏ ਹਨ| ਇਸ ਦੌਰਾਨ ਪਿਛਲੇ ਕਾਫੀ ਸਮੇਂ ਤੋਂ ਬਰਸਾਤ ਨਾ ਪੈਣ ਕਾਰਨ ਪੈਣ ਵਾਲੀ ਸੁੱਕੀ ਠੰਡ ਕਾਰਨ ਆਮ ਲੋਕਾਂ ਨੂੰ ਸਿਹਤ ਸਬੰਧੀ ਕਈ       ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| 
ਝੋਨੇ ਦੀ ਕਟਾਈ ਦਾ ਸੀਜਣ ਹੋਣ ਕਾਰਨ ਅਕਸਰ ਕਿਸੇ ਨਾ ਕਿਸੇ ਪਾਸੇ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ              ਖੇਤਾਂ ਵਿੱਚ ਅੱਗ ਲਗਾ ਦਿੱਤੀ ਜਾਂਦੀ ਹੈ  ਅਤੇ ਇਸ ਕਾਰਨ ਪੈਦਾ ਹੋਇਆ ਜਹਿਰੀਲਾ ਧੂੰਆਂ ਅਸਮਾਣ ਉਪਰ ਛਾ ਜਾਂਦਾ ਹੈ, ਜੋ ਕਿ ਲੋਕਾਂ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਪੈਦਾ ਹੈ| ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਰੁਝਾਨ ਪਹਿਲਾਂ ਨਾਲੋਂ ਕਾਫੀ ਘੱਟ ਹੈ ਪਰੰਤੂ ਫਿਰ ਵੀ ਇਸ ਕਾਰਨ ਹਵਾ ਪ੍ਰਦੂਸ਼ਨ ਤਾਂ ਵੱਧਦਾ ਹੀ ਹੈ| ਬਾਕੀ ਦੀ ਕਸਰ ਉਸਾਰੀ ਕੇ ਕੰਮਾਂ ਕਾਰਨ ਉੜਣ ਵਾਲੀ ਧੂੜ ਮਿੱਟੀ ਪੂਰੀ ਤਰ ਦਿੰਦੀ ਹੈ ਅਤੇ ਗੰਧਲੀ ਹੋਈ ਇਹ ਹਵਾ ਆਮ ਲੋਕਾਂ ਲਈ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ| 
ਠੰਡ ਦੇ ਮੌਸਮ ਵਿੱਚ ਖੁਸ਼ਕ ਹੋਣ ਦੇ ਨਾਲ ਨਾਲ ਪਲੀਤ ਹੋ ਚੁੱਕੀ ਆਬੋਹਵਾ ਦੇ ਕਾਰਨ ਆਮ ਲੋਕਾਂ ਨੂੰ ਜੁਕਾਮ, ਖਾਂਸੀ ਅਤੇ ਨਜਲੇ ਦੀਆਂ ਸਿਹਤ ਸਮੱਸਿਆਵਾਂ ਹੋ ਰਹੀਆਂ ਹਨ| ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬਰਾਸਤ ਨਾ ਪੈਣ ਕਾਰਨ ਸੁੱਕੀ ਠੰਡ ਸਿਰਦਰਦ  ਅਤੇ ਬੁਖਾਰ ਅਤੇ ਹੋਰ ਬਿਮਾਰੀਆਂ ਹੋਣ ਦਾ ਕਾਰਨ ਬਣ ਰਹੀ ਹੈ| 
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਠੰਡ ਦੀ ਸ਼ੁਰੂਆਤ ਦੇ ਨਾਲ ਹੀ ਜਦੋਂ (ਨਵੰਬਰ ਮਹੀਨੇ ਵਿੱਚ) ਬਰਸਾਤ ਪੈ ਜਾਂਦੀ ਹੈ ਤਾਂ ਇਸ ਨਾਲ ਜਿੱਥੇ ਵਾਰਤਾਵਰਨ ਪੂਰੀ ਤਰ੍ਹਾਂ ਸਾਫ ਹੈ ਜਾਂਦਾ ਹੈ ਉੱਥੇ ਹਵਾ ਦੀ ਖੁਸ਼ਕੀ ਘੱਟ ਜਾਣ ਕਾਰਨ ਸਰਦੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਜਾਂਦਾ ਹੈ|  
ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਦਿਨਾਂ ਦੌਰਾਨ ਬਰਸਾਤ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਕਾਰਨ ਸੁੱਕੀ ਠੰਡ ਹੋਰ ਵਧੇਗੀ ਅਤੇ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ|

Leave a Reply

Your email address will not be published. Required fields are marked *