ਸੁੱਖ-ਸ਼ਾਂਤੀ ਭਵਨ ਵਿੱਚ ਨਵਾਂ ਸਾਲ ਮਨਾਇਆ

ਐਸ ਏ ਐਸ ਨਗਰ, 1 ਜਨਵਰੀ (ਸ.ਬ.) ਬ੍ਰਹਮਾਕੁਮਾਰੀਆਂ ਦੀ ਅੰਤਰਕੌਮੀ ਸੰਸਥਾ ਦੇ ਸੁੱਖ ਸਾਂਤੀ ਭਵਨ ਫੇਜ 7 ਦੇ ਰਾਜਯੋਗ ਕੇਂਦਰ ਵਿਖੇ ਅੱਜ ਸਵੇਰੇ ਨਵੇਂ ਸਾਲ ਤੇ 25 ਸਾਲਾਂ ਦੇ 31 ਰਾਜਯੋਗੀ ਬ੍ਰਹਮਾਕੁਮਾਰ-ਬ੍ਰਹਮਾਕੁਮਾਰੀਆਂ ਨੇ 31 ਸਮ੍ਹਾਂ ਰੌਸ਼ਨ ਕੀਤੀਆਂ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦਸਿਆ ਕਿ ਇਹ ਸਾਰੇ ਬ੍ਰਹਮਾਕੁਮਾਰ-ਬ੍ਰਹਮਾਕੁਮਾਰੀਆਂ ਪਿਛਲੇ 25 ਸਾਲਾਂ ਤੋਂ ਆਪਣੇ ਕਾਰੋਬਾਰ ਸੰਭਾਲਦੇ ਹੋਏ ਸ਼ਾਕਾਹਾਰੀ ਖਾਣਪੀਣ, ਸੰਪੂਰਨ ਪਵਿਤਰੱਤਾ, ਹਰ ਰੋਜ ਗਿਆਨ, ਰਾਜਯੋਗ ਅਭਿਆਸ, ਹਰ ਤਰ੍ਹਾਂ ਦੇ ਨਸ਼ਿਆਂ ਤੋਂ ਮੁਕਤ ਅਤੇ ਅਹਿੰਸਕ ਜੀਵਨ ਬਿਤਾ ਰਹੇ ਹਨ |
ਇਸ ਮੌਕੇ ਕਈ ਤਰ੍ਹਾਂ ਦੇ ਫੁੱਲਾਂ ਦੇ ਗੁਲਦਸਤਿਆਂ, ਗ੍ਰੀਟਿੰਗ ਕਾਰਡਾਂ ਅਤੇ ਈਸ਼ਵਰੀ ਸੌਗਾਤਾਂ ਨਾਲ ਇਸ ਖੇਤਰ ਦੇ ਮੁਹਾਲੀ, ਰੋਪੜ, ਨੂਰਪੁਰ ਬੇਦੀ, ਕੁਰਾਲੀ, ਖਰੜ ਅਤੇ ਮੋਰਿੰਡਾ ਆਦਿ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਅਤੇ ਵਧੀਕ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਰਮਾ ਨੂੰ ਵੀ ਸਨਮਾਨਿਤ ਕੀਤਾ ਗਿਆ|

Leave a Reply

Your email address will not be published. Required fields are marked *