ਸੂਤੀ ਕਪੜੇ ਦੇ ਮਾਸਕ ਵੰਡੇ

ਐਸ.ਏ.ਐਸ.ਨਗਰ, 26 ਜੂਨ (ਸ.ਬ.) ਭਾਈ ਘੱਨਈਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੁਸਾਇਟੀ (ਰਜਿ.) ਮੁਹਾਲੀ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਓ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸਿਲਾਈ ਸਿੱਖਣ ਵਾਲੀਆਂ ਸਿਖਿਆਰਥਣਾਂ ਵਲੋਂ ਤਿਆਰ ਕੀਤੇ ਗਏ ਸੂਤੀ ਕਪੜੇ ਦੇ ਮਾਸਕ ਚੰਡੀਗੜ੍ਹ ਦੇ ਸੈਕਟਰ 20 ਦੇ ਲੇਬਰ ਚੌਂਕ ਤੇ ਮੁਫਤ ਵੰਡੇ ਗਏ| 
ਸੁਸਾਇਟੀ ਦੇ ਚੇਅਰਮੈਨ ਸ੍ਰੀ. ਕੇ.ਕੇ. ਸੈਣੀ ਨੇ ਦੱਸਿਆ ਕਿ ਇਸ ਦੌਰਾਨ ਮਜਦੂਰ ਵਰਗ ਨੂੰ ਕੋਰੋਨਾ ਮਾਹਾਂਮਾਰੀ ਤੋਂ ਬਚਾਓ ਲਈ ਹੱਥਾਂ ਦੀ ਸਫਾਈ ਕਰਨ ਅਤੇ ਮਾਸਕ ਪਹਿਨਣ ਲਈ ਜਾਗਰੂਕ ਕੀਤਾ ਗਿਆ| ਉਹਨਾਂ ਕਿਹਾ ਕਿ ਇਸ ਦੌਰਾਨ ਲੱਗਭਗ 4000 ਹਜਾਰ ਦੇ ਕਰੀਬ ਮਾਸਕ ਵੰਡੇ ਗਏ ਹਨ ਅਤੇ ਇਨ੍ਹਾਂ ਸੂਤੀ ਕਪੜੇ ਦੇ ਮਾਸਕ ਨਾਲ ਕਈ ਲੜਕੀਆਂ ਨੂੰ ਰੋਜਗਾਰ ਮਿਲਿਆ ਹੈ| 

Leave a Reply

Your email address will not be published. Required fields are marked *