ਸੂਦ ਸਭਾ ਵਲੋਂ ਸੂਦ ਮਿਲਣ ਸਮਾਗਮ ਅਯੋਜਿਤ

ਚੰਡੀਗੜ੍ਹ, 18 ਦਸੰਬਰ (ਭਗਵੰਤ ਸਿੰਘ ਬੇਦੀ) ਸੂਦ ਸਭਾ ਵਲੋਂ ਅਯੋਜਿਤ ਸੂਦ ਮਿਲਣ ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਸੂਦ ਬਿਰਾਦਰੀ ਨਾਲ ਸਬੰਧਿਤ ਪਰਿਵਾਰਾਂ ਨੇ ਹਿੱਸਾ ਲਿਆ| ਦਿਨੋ ਦਿਨ ਟੁੱਟ ਰਹੇ ਸਮਾਜ ਤੋਂ ਹਟ ਕੇ ਇਸ ਸਮਾਗਮ ਵਿੱਚ ਤਿੰਨ ਪੀੜੀਆਂ ਦਾਦੇ ਤੋਂ ਪੋਤੇ-ਪੋਤੀਆਂ ਤੱਕ ਨੇ ਹਿੱਸਾ ਲਿਆ| ਸਭਾ ਦੇ ਪ੍ਰੈਸ ਸਕੱਤਰ ਲੋਕੇਸ਼ ਸੂਦ ਨੇ ਦੱਸਿਆ ਕਿ ਸੂਦ ਸਭਾ ਦਾ ਯਤਨ ਹੈ ਕਿ ਸੂਦ ਸਮਾਜ ਵਿੱਚ ਆਪਸੀ ਪਿਆਰ ਅਤੇ ਰਿਸ਼ਤੇ ਵਧੀਆ ਬਣੇ ਰਹਿਣ| ਇਸੇ ਦੇ ਤਹਿਤ ਇਹ ਸਮਾਗਮ ਕੀਤੇ ਜਾਂਦੇ ਹਨ| ਸੂਦ ਸਭਾ ਦਾ ਇਹ 55ਵਾਂ ਸੂਦ ਮਿਲਣ ਸੰਮੇਲਨ ਸੀ|
ਇਸ ਸੰਮੇਲਨ ਵਿੱਚ ਚੰਡੀਗੜ੍ਹ, ਪੰਜਾਬ, ਹਿਮਾਚਲ ਅਤੇ ਹਰਿਆਣਾ ਤੋਂ ਪ੍ਰਤੀਨਿਧ ਪਹੁੰਚੇ ਹੋਏ ਸਨ| ਸਮਾਗਮ ਦੇ ਮੁਖ ਮਹਿਮਾਨ ਆਈ.ਐਫ.ਐਸ ਸੰਜੇ ਸੂਦ ਮੈਂਬਰ ਸਕੱਤਰ ਹਿਮਾਚਲ ਪ੍ਰਦੂਸ਼ਨ ਕੰਟਰੋਲ ਬੋਰਡ ਸਨ| ਸਭਾ ਦੇ ਪ੍ਰਧਾਨ ਸ਼ਸ਼ੀ ਭੂਸ਼ਨ ਸੂਦ ਨੇ ਦੱਸਿਆ ਕਿ ਸਭਾ ਵਲੋਂ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੱੜ੍ਹ ਕੇ ਹਿਸਾ ਲਿਆ ਜਾਂਦਾ ਹੈ| ਸਮਾਗਮ ਵਿੱਚ ਬੱਚਿਆਂ ਵਲੋਂ ਪੰਜਾਬੀ, ਹਿਮਾਚਲੀ ਅਤੇ ਹਰਿਆਣਵੀ ਸਭਿਆਚਾਰ ਨੂੰ ਦਰਸਾਉਂਦੇ ਪ੍ਰੋਗਰਾਮ ਪੇਸ਼ ਕੀਤੇ ਗਏ| ਸਮਾਗਮ ਵਿੱਚ 80 ਸਾਲ ਅਤੇ ਇਸ ਤੋਂ ਉਪਰਲੀ ਉਮਰ ਦੇ ਸਾਰੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ| ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਆਇਨ ਸੂਦ ਨੂੰ ਸੂਦ ਪ੍ਰਿੰਸ ਅਤੇ ਤਨਵੀ ਨੂੰ ਸੂਦ ਪ੍ਰਿਸੇਸ ਦਾ ਖਿਤਾਬ ਦਿੱਤਾ ਗਿਆ|
ਸਭਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸੁਧੀਰ ਸੂਦ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਸੂਦ ਬਿਰਾਦਰੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *