ਸੂਬਾਈ ਜਾਂਚ ਕਮਿਸ਼ਨ ਜਾਂਚ ਪੂਰੀ ਕਰਨ ਦੇ ਸਮਰਥ ਨਹੀਂ : ਪ੍ਰੋ ਬੰਡੂਗਰ

ਸੂਬਾਈ ਜਾਂਚ ਕਮਿਸ਼ਨ ਜਾਂਚ ਪੂਰੀ ਕਰਨ ਦੇ ਸਮਰਥ ਨਹੀਂ : ਪ੍ਰੋ ਬੰਡੂਗਰ
ਗੁਰਦੁਆਰਾ ਅੰਬ ਸਾਹਿਬ ਵਿਖੇ ਬਣਾਈ ਜਾਣ ਵਾਲੀ ਸਰਾਂ ਦਾ ਨੀਂਹ ਪੱਥਰ ਰੱਖਿਆ
ਐਸ ਏ ਐਸ ਨਗਰ, 13 ਅਕਤੂਬਰ (ਸ.ਬ.) ਪੰਜਾਬ ਵਿਚ ਵੱਖ ਵੱਖ ਥਾਵਾਂ ਉਪਰ ਪਿਛਲੇ ਸਮੇਂ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਂਵਾਂ ਦੀ ਜਾਂਚ ਲਈ ਵੱਖ ਵੱਖ ਸਮੇਂ ਮੌਕੇ ਦੀਆਂ ਰਾਜ ਸਰਕਾਰਾਂ ਵਲੋਂ ਬਣਾਏ ਗਏ ਜਾਂਚ ਕਮਿਸ਼ਨ ਅਸਲ ਵਿਚ ਜਾਂਚ ਪੂਰੀ ਕਰਨ ਦੇ ਸਮਰਥ ਹੀ ਨਹੀਂ ਹਨ, ਜਿਸ ਕਰਕੇ ਇਹਨਾਂ ਮਾਮਲਿਆਂ ਦੀ ਪੂਰੀ ਅਤੇ ਸਹੀ ਜਾਂਚ ਨਹੀਂ ਹੋ ਸਕਦੀ- ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬੰਡੂਗਰ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ| ਪ੍ਰੋ ਬੰਡੂਗਰ ਗੁਰਦੁਆਰਾ ਅੰਬ ਸਾਹਿਬ ਵਿਖੇ 40 ਕਮਰਿਆਂ ਦੀ ਬਣਨ ਵਾਲੀ ਸਰਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ|
ਇਸ ਮੌਕੇ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਬਣਾਏ ਗਏ ਜਾਂਚ ਕਮਿਸ਼ਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਸਵਾਲ ਬਾਦਲ ਸਰਕਾਰ ਵਲੋਂ ਜਾਂ ਕੈਪਟਨ ਸਰਕਾਰ ਵਲੋਂ ਬਣਾਏ ਜਾਂਚ ਕਮਿਸ਼ਨ ਵਿਚਲੇ ਫਰਕ ਦਾ ਨਹੀਂ ਹੈ ਸਗੋਂ ਹਰ ਰਾਜ ਸਰਕਾਰ ਵਲੋਂ ਹੀ ਬਣਾਏ ਗਏ ਜਾਂਚ ਕਮਿਸ਼ਨ ਅਸਲ ਵਿਚ ਜਾਂਚ ਪੂਰੀ ਕਰਨ ਦੇ ਸਮਰਥ ਹੀ ਨਹੀਂ ਹੁੰਦੇ, ਇਹਨਾਂ ਜਾਂਚ ਕਮਿਸ਼ਨਾਂ ਕੋਲ ਬੁਨਿਆਦੀ ਢਾਂਚੇ ਦੀ ਘਾਟ ਹੁੰਦੀ ਹੈ ਅਤੇ ਰਾਜ ਸਰਕਾਰ ਕੋਲ ਲੋੜੀਂਦੇ ਫੰਡਾਂ ਦੀ ਵੀ ਘਾਟ ਹੁੰਦੀ ਹੈ| ਇਸ ਲਈ ਚਾਹੀਦਾ ਤਾਂ ਇਹ ਹੈ ਕਿ ਅਜਿਹੀ ਜਾਂਚ ਕਿਸੇ ਕੇਂਦਰੀ               ਏਜੰਸੀ ਤੋਂ ਕਰਵਾਈ ਜਾਵੇ ਜੋ ਕਿ ਪੂਰੀ ਤੇ ਸਹੀ ਤਰੀਕੇ ਨਾਲ ਜਾਂਚ ਕਰ ਸਕੇ| ਇਸ ਲਈ ਕੇਂਦਰ ਸਰਕਾਰ ਨੂੰ ਜਾਂਚ ਕਮਿਸ਼ਨ ਬਣਾਉਣਾ ਚਾਹੀਦਾ ਹੈ|
ਬੀਤੇ ਦਿਨ ਮੁਤਵਾਜੀ ਜਥੇਦਾਰਾਂ ਦੇ ਸਮਰਥਕਾਂ ਅਤੇ ਸ੍ਰੋਮਣੀ ਕਮੇਟੀ ਦੇ ਟਾਸਕ ਫੋਰਸ ਵਿਚਾਲੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਹੋਏ ਝਗੜੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਇਹ ਜੋ ਕੁਝ ਵੀ  ਹਿJਆ ਮਾੜਾ ਹੋਇਆ ਹੈ, ਇਹ ਝਗੜਾ ਨਹੀਂ ਹੋਣਾ ਚਾਹੀਦਾ ਸੀ| ਜਦੋਂ ਉਹਨਾਂ ਨੂੰ ਪੁਛਿਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ                    ਜਥੇਦਾਰ ਵਲੋਂ ਤਲਬ ਕੀਤੇ ਗਏ ਜੌਹਰ ਸਿੰਘ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਥਾਂ ਮੁਤਵਾਜੀ ਜਥੇਦਾਰ ਕੌਲ ਪੇਸ਼ ਹੋਣ ਕਰਕੇ ਅਜਿਹਾ ਹੋਇਆ ਹੈ ਤਾਂ ਪ੍ਰੋ ਬੰਡੂਗਰ ਨੇ ਕਿਹਾ ਕਿ ਇਸ ਕਰਕੇ ਅਜਿਹਾ ਨਹੀਂ ਹੋਇਆ|  ਉਹਨਾਂ ਕਿਹਾ ਕਿ ਜੌਹਰ ਸਿੰਘ ਉਹ ਵਿਅਕਤੀ ਹੈ, ਜਿਸ ਨੁੰ ਅਕਾਲੀ ਦਲ ਵਲੋਂ ਸਮੇਂ ਸਮੇਂ ਬਹੁਤ ਮਾਣ ਸਨਮਾਣ ਦਿਤਾ ਗਿਆ ਸੀ ਅਤੇ ਐਮ ਐਲ ਏ ਤੱਕ ਪਹੁੰਚਾਇਆ ਗਿਆ ਸੀ ਪਰ ਜੌਹਰ ਸਿੰਘ ਨੇ ਇੱਕ ਗਲਤੀ ਨਾਲ ਸਭ ਕੁੱਝ ਖਤਮ ਕਰ ਲਿਆ|
ਜਦੋਂ ਪ੍ਰੋ ਬੰਡੂਗਰ ਨੁੰ ਪੁਛਿਆ ਗਿਆ ਕਿ ਸਮਾਜਸੇਵੀ ਸੰਸਥਾ ਦਾ ਸਿੱਖ ਹੋਪ ਵਲੋਂ ਗੁਰਦੁਆਰਾ ਅੰਬ ਸਾਹਿਬ ਵਿਚ ਵਿਦਿਆਰਥੀਆਂ ਨੂੰ ਸਿਖਿਆ ਦੇਣ ਲਈ ਜਿਹੜੇ 7 ਕਮਰੇ ਲਏ ਗਏ ਹਨ ਜਿਨ੍ਹਾਂ ਵਿੱਚੋਂ 1 ਕਮਰੇ ਵਿੱਚ ਵਿਦਿਆਰਥੀ ਪੜ੍ਹਦੇ ਹਨ ਅਤੇ ਬਾਕੀ 6 ਵਿਚ ਵਿਦਿਆਰਥੀ ਰਹਿੰਦੇ ਹਨ ਅਤੇ ਇਸ ਐਨ ਜੀ ਓ ਤੋਂ ਗੁਰਦੁਆਰਾ ਪ੍ਰਬੰਧਕਾਂ ਵਲੋਂ 700 ਰੁਪਏ ਪ੍ਰਤੀ ਦਿਨ ਦਾ ਕਿਰਾਇਆ ਲਿਆ ਜਾ ਰਿਹਾ ਹੈ ਤਾਂ ਪ੍ਰੋ ਬੰਡੂਗਰ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਇਸ ਸੰਸਥਾ ਵਲੋਂ ਦਿਤਾ ਜਾ ਰਿਹਾ ਕਿਰਾਇਆ ਮਾਫ ਕਰਨ ਦਾ ਐਲਾਨ ਕੀਤਾ|
ਜਿਕਰਯੋਗ ਹੈ ਕਿ ਗੁਰਦੁਆਰਾ ਅੰਬ ਸਾਹਿਬ ਵਿਖੇ ਜਿਸ ਸਰਾਂ ਦਾ ਨੀਂਹ ਪੱਥਰ ਪ੍ਰੋ ਬੰਡੂਗਰ ਨੇ ਰਖਿਆ ਹੈ, ਉਹ ਸਰਾਂ ਚਾਰ ਮੰਜਿਲੀ ਹੋਵੇਗੀ ਅਤੇ ਇਸ ਵਿਚ 40 ਕਮਰੇ ਹੋਣਗੇ| ਇਸ ਸਰਾਂ ਨੂੰ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਬਣਾਈ ਜਾਵੇਗੀ| ਇਸ ਸਰਾਂ ਦੀ ਅਨੁਮਾਨਿਤ ਲਾਗਤ ਤਿੰਨ ਕਰੋੜ ਰੁਪਏ ਹੋਵੇਗੀ|

Leave a Reply

Your email address will not be published. Required fields are marked *