ਸੂਬੇਦਾਰ ਸਵਰਨ ਸਿੰਘ ਦੀ ਅੰਤਿਮ ਅਰਦਾਸ ਵਿਚ ਇਲਾਕੇ ਦੇ ਲੋਕ ਭਰਵੀਂ ਗਿਣਤੀ ਵਿਚ ਹੋਏ ਸ਼ਾਮਿਲ

ਅੰਮ੍ਰਿਤਸਰ, 21 ਜਨਵਰੀ (ਸ.ਬ.) 1965 ਅਤੇ 1971 ਦੀ ਲੜਾਈ ਲੜ ਚੁੱਕੇ ਅਤੇ ਸੂਬੇਦਾਰ ਵੱਜੋਂ ਫੌਜ ਵਿਚੋਂ ਸੇਵਾ-ਮੁੱਕਤ ਹੋਏ ਸੂਬੇਦਾਰ ਸਵਰਣ ਸਿੰਘ ਦੀ ਉਨਾਂ ਦੇ ਪਿੰਡ ਰੂਪੋਵਾਲੀ ਕਲਾਂ (ਅੰਮ੍ਰਿਤਸਰ) ਦੇ ਗੁਰੂਦੁਆਰਾ ਸਾਹਿਬ ਵਿਖੇ ਹੋਈ ਅੰਤਿਮ ਅਰਦਾਸ ਇਲਾਕੇ ਦੀਆਂ ਰਾਜਨੀਤਿਕ, ਸਮਾਜਿਕ ਅਤੇ ਕਲਾਕਾਰਾਂ ਤੋਂ ਇਲਾਵਾ ਲੋਕ ਭਰਵੀਂ ਗਿਣਤੀ ਵਿਚ ਸ਼ਾਮਿਲ ਹੋਏ|ਰਸ-ਭਿੰਨੇ ਕੀਰਤਨ ਅਤੇ ਅਰਦਾਸ ਉਪਰੰਤ ਵੱਖ-ਵੱਖ ਸ਼ਖਸ਼ੀਅਤਾਂ ਨੇ ਸੂਬੇਦਾਰ ਸਵਰਣ ਸਿੰਘ ਹੋਰਾਂ ਦੀਆਂ ਜੁੜੀਆਂ ਅਪਣੀਆਂ ਯਾਦਾਂ ਸਾਂਝੀਆਂ ਕੀਤੀਆਂ|
ਰੰਗਕਰਮੀ ਬਲਬੀਰ ਸਿੰਘ ਮੂਦਲ ਨੇ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰੂਪੋਵਾਲੀ ਕਲਾਂ ਦੇ ਵਸਨੀਕ ਸੂਬੇਦਾਰ ਸਵਰਨ ਸਿੰਘ ਜਿਨਾਂ ਨੇ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਦੇਸ਼ ਦੀ ਰਾਖੀ ਲਈ ਲਾਇਆ|
ਕਾਮਰੇਡ ਬਲਕਾਰ ਦੁਦਾਲਾ ਨੇ ਸੂਬੇਦਾਰ ਸਵਰਣ ਸਿੰਘ ਦੇ ਮਿਸਾਲੀ ਜੀਵਨ ਬਾਰੇ ਗੱਲ ਕਰਦੇ ਕਿਹਾ ਜ਼ਿੰਦਗੀ ਦੀਆਂ 75 ਪੱਤਝੜਾਂ ਅਤੇ ਬਹਾਰਾਂ ਹੰਢਾ ਕੇ ਸੰਸਾਰ ਤੋਂ ਰੁਖਸਤ ਹੋਏ ਸਵਰਨ ਸਿੰਘ ਹੋਰੀ ਆਪਣੇ ਇਲਾਕੇ ਅਤੇ ਪਿੰਡ ਵਿਚ ਸਭਿਆਚਾਰਕ ਅਤੇ ਰੰਗਮੰਚੀ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕਰਦੇ ਸਨ|
ਇਪਟਾ, ਪੰਜਾਬ ਦੇ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਸੂਬੇਦਾਰ ਸਵਰਣ ਸਿੰਘ ਹੋਰਾਂ ਨੂੰ ਸ਼ਰਧਾਂ ਦੇ ਫੁੱਲ ਅਰਪਿਤ ਕਰਦੇ ਕਿਹਾ ਕਿ ਅਕਸਰ ਆਪਣੀ ਸੇਵਾ-ਮੁੱਕਤੀ ਤੋਂ ਬਾਦ ਹਰ ਫੌਜੀ ਸਿਵਲ ਨੌਕਰੀ ਕਰਨ ਨੂੰ ਤਰਜੀਹ ਦਿੰਦਾ ਹੈ|
ਰੰਗਕਰਮੀ ਅਤੇ ਸੁਬੇਦਾਰ ਸਵਰਣ ਸਿੰਘ ਹੋਰਾਂ ਦੇ ਦਾਮਾਦ ਗੁਰਮੇਲ ਸ਼ਾਮ ਨਗਰ ਨੇ ਪ੍ਰੀਵਾਰ ਵੱਲੋਂ ਦੂਰੋ-ਨੇੜਿਓ ਆਈਆਂ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਕਰਦੇ ਕਿਹਾ ਭਾਪਾ ਜੀ ਨੇ ਨਾ ਕੇਵਲ ਆਪਣੇ ਪੁੱਤਰਾਂ ਇੰਦਰਜੀਤ, ਭੁਪਿੰਦਰ, ਧੀ ਹਰਜਿੰਦਰ ਕੋਰ, ਨੂੰਹ ਸਰਬਜੀਤ ਕੌਰ ਨੂੰ ਸਗੋਂ ਆਪਣੇ ਪੋਤੇ-ਪੋਤੀਆਂ ਨੂੰ ਵੀ ਰੰਗਮੰਚ ਅਤੇ ਨਿਰੋਈਆਂ ਸਭਿਆਚਾਰਕ ਗਤੀਵਿਧੀਆਂ ਲਈ ਹਲਾਸ਼ੇਰੀ ਦਿੱਤੀ| ਪੰਜਾਬੀ ਰੰਗਮੰਚ ਦੇ ਖੇਤਰ ਵਿਚ ਸਰਗਰਮ Tੁਨ੍ਹਾਂ ਦਾ ਪੁੱਤਰ ਨਾਟ-ਕਰਮੀ ਇੰਦਰਜੀਤ ਰੂਪੋਵਾਲੀ ਇਪਟਾ, ਪੰਜਾਬ ਦੇ ਪ੍ਰਧਾਨ ਦੀ                          ਜ਼ੁੰਮੇਵਾਰੀ ਵੀ ਨਿਭਾ ਰਹੇ ਹਨ| ਇਸ ਮੌਕੇ ਫਿਲਮਕਾਰ ਅਤੇ ਗੀਤਕਾਰ ਅਮਰਦੀਪ ਗਿੱਲ, ਇਪਟਾ ਦੇ ਕਾਰਕੁਨ ਸ੍ਰੀਮਤੀ ਦਲਬੀਰ ਕੌਰ (ਪਤਨੀ ਸਵਰਗੀ ਡਾ. ਪ੍ਰੇਮ ਸਿੰਘ), ਡਾ.ਸਵੈਰਾਜ ਸੰਧੂ, ਲੋਕ ਗਾਇਕਾ ਡੋਲੀ ਗੁਲੇਰੀਆ, ਲੁਧਿਆਣਾਂ ਤੋਂ ਪ੍ਰਦੀਪ ਸ਼ਰਮਾਂ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਇਪਟਾ ਇੰਦੋਰ ਤੋਂ ਸਾਰੀਕਾ, ਦੀਨਾ ਨਗਰ ਤੋਂ ਸੁਰੇਸ਼ ਮਹਿਤਾ ਨੇ ਸ਼ੌਕ ਸੁਨੇਹੇ ਭੇਜੇ|
ਹੋਰਨਾਂ ਤੋਂ ਇਲਾਵਾ ਕਾਂਗਰਸੀ ਆਗੂ ਲਾਲੀ ਮਜੀਠੀਆ ਦੇ ਭਰਾ ਜਤਿੰਦਰ ਜੀਤੂ , ਰੂਪੋਵਾਲੀ ਕਲਾਂ ਦੇ ਸਰਪੰਚ ਸੁਰਿੰਦਰ ਅਤੇ ਸਾਬਕਾ ਸਰਪੰਚ ਤਰਸੇਮ ਸਿੰਘ, ਸੀ.ਪੀ.ਆਈ. ਦੇ ਜਿਲਾਂ ਸਕੱਤਰ ਕਾਮਰੇਡ ਅਮਰਜੀਤ ਆਂਸਲ ਅਤੇ ਬੀਬੀ ਜਸਵਿੰਦਰ ਕੌਰ, ਮੋਰਿੰਡਾ ਤੋਂ ਇਪਟਾ, ਪੰਜਾਬ ਦੇ ਵਿੱਤ ਸੱਕਤਰ ਨਾਟਕਰਮੀ ਰਾਬਿੰਦਰ ਰੱਬੀ, ਰੈਡ ਆਰਟ ਮੋਗਾ ਵੱਲੋਂ ਲੋਕ-ਹਿਤੈਸ਼ੀ ਗਾਇਕ ਬੱਲੀ ਬਲਜੀਤ ਅਤੇ ਮਿੰਟੂ ਕਾਮਾ, ਰੇਲਵੇ ਕੋਚ ਫੈਕਟਰੀ ਕਪੂਰਥਲਾ ਦੀ ਮੁਲਾਜ਼ਮ ਯੂਨੀਅਨ ਦੇ ਆਗੂ ਕਾਮਰੇਡ ਮੁਕੰਦ ਸਿੰਘ, ਪਰਮਜੀਤ ਪਾਲ, ਮੇਵਾ ਸਿੰਘ, ਰਵਿੰਦਰ ਖਹਿਰਾ, ਜਸਪਾਲ ਸਿੰਘ, ਤਰਨਜੀਤ ਅਤੇ ਕਸਮੀਰੀ ਲਾਲ, ਬੱਲਡ ਸੁਸਾਇਟੀ ਕਪੂਰਥਲਾ ਦੇ ਪ੍ਰਧਾਨ ਹਰਪਾਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *