ਸੂਬੇ ਦੀ ਲੀਡਰਸ਼ਿਪ ਵਿੱਚ ਦਮ ਨਾ ਹੋਣ ਕਾਰਨ ਪੰਜਾਬ ਅੱਜ ਵੀ ਰਾਜਧਾਨੀ ਤੋਂ ਸੱਖਣਾ : ਪਰਮਦੀਪ ਬੈਦਵਾਣ


ਐਸ ਏ ਐਸ ਨਗਰ, 3 ਨਵੰਬਰ (ਸ.ਬ.) ਸਮਾਜਸੇਵੀ ਸੰਸਥਾ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਹੈ ਕਿ ਸੂਬੇ ਦੀ ਲੀਡਰਸ਼ਿਪ ਵਿੱਚ ਦਮ ਨਾ ਹੋਣ ਕਾਰਨ ਪੰਜਾਬ ਅੱਜ ਵੀ ਰਾਜਧਾਨੀ ਤੋਂ ਸੱਖਣਾ ਹੈ| ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਪੰਜਾਬ ਦੀ ਮਾੜੀ ਕਿਸਮਤ ਕਾਰਨ ਅੱਜ ਅੱਧੀ ਸਦੀ ਬੀਤ ਜਾਣ ਤੱਕ ਵੀ ਪੰਜਾਬ ਨੂੰ ਆਪਣੀ ਰਾਜਧਾਨੀ ਨਸੀਬ ਨਾ ਹੋਈ ਹੈ ਪਰੰਤੂ ਸਾਡੀ ਲੀਡਰਸ਼ਿਪ ਨੇ ਇਸ ਮੁੱਦੇ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ|
ਉਹਨਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਏ ਗਏ ਚੰਡੀਗੜ੍ਹ ਸ਼ਹਿਰ ਵਿੱਚ ਅੱਜ ਪੰਜਾਬੀ ਭਾਸ਼ਾ ਦੇ ਹਾਲਾਤ ਕਿਸੇ ਕੋਲੋਂ ਲੁਕੇ ਹੋਏ ਨਹੀਂ| ਉਹਨਾਂ ਕਿਹਾ ਕਿ ਜਿਸ ਤਰਾਂ ਚੰਡੀਗੜ੍ਹ ਵਿੱਚੋਂ ਹੌਲੀ ਹੌਲੀ ਇਹਨਾਂ ਨੇ ਪੰਜਾਬੀ ਭਾਸ਼ਾ ਖਤਮ ਕੀਤੀ ਹੈ ਇਸੇ ਤਰਾਂ ਕਿਸੇ ਦਿਨ ਪੰਜਾਬ ਦਾ ਹੱਕ ਖਤਮ ਕਰ ਦਿੱਤਾ ਜਾਵੇਗਾ | 
ਉਹਨਾਂ  ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਵੀ ਪੰਜਾਬ ਲਈ ਮਤਰੇਈ ਮਾਂ ਵਰਗੀਆਂ ਹੀ ਰਹੀਆਂ ਹਨ ਅਤੇ ਇਸ ਸਮੇਂ ਵੀ ਕੇੰਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਸੰਗਰਸ਼ ਨੂੰ ਕੁਚਲਣ ਲਈ ਪੂਰੀ ਵਾਹ ਲਗਾਈ ਹੋਈਹੈ| ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਆਪੋ ਆਪਣੇ ਘਰਾਂ ਵਿੱਚ ਬੱਚਿਆਂ ਨਾਲ ਪੰਜਾਬੀ ਭਾਸ਼ਾ ਵਿੱਚ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬੀ ਭਾਸ਼ਾ ਨੂੰ ਬਚਾਇਆ ਜਾ ਸਕੇ|

Leave a Reply

Your email address will not be published. Required fields are marked *