ਸੂਬੇ ਦੇ ਸੁਨਹਿਰੀ ਭਵਿੱਖ ਲਈ ਲੋਕ ਸਹੀ ਉਮੀਦਵਾਰ ਦੀ ਚੋਣ ਕਰਨ : ਕੈਪਟਨ ਸਿੱਧੂ

ਐਸ ਏ ਐਸ ਨਗਰ, 11 ਜਨਵਰੀ (ਸ.ਬ.) ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਫੇਜ਼ 7 ਅਤੇ ਫੇਜ਼ 10 ਦੀਆਂ ਵੈਲਫੇਅਰ ਐਸ਼ੋਸੀਏਸ਼ਨਾਂ ਦੇ ਅਹੁਦੇਦਾਰਾਂ ਅਤੇ ਹੋਰ ਮੁੱਖ ਸਖਸ਼ੀਅਤਾਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਕਿਹਾ ਕਿ ਲੋਕ ਉਮੀਦਵਾਰਾਂ ਦੇ ਕੰਮਾਂ ਦਾ ਮੁਲਾਂਕਨ ਜ਼ਰੂਰ ਕਰਨ ਤਾਂ ਜੋ ਉਨ੍ਹਾਂ ਨੂੰ ਸੂਬੇ ਦੇ ਸੁਨਹਿਰੀ ਭਵਿੱਖ ਲਈ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ| ਉਨ੍ਹਾਂ ਕਿਹਾ ਕਿ ਜਦੋਂ ਉਹ ਬਤੌਰ ਡੀ.ਸੀ ਅਹੁਦੇ ਉੱਤੇ ਮੌਜੂਦ ਸਨ ਤਾਂ ਉਨ੍ਹਾਂ ਕੋਲ ਸ਼ਹਿਰ ਦੀਆਂ                     ਐਸੋਸੀਏਸ਼ਨਾਂ ਦੇ ਅਹੁਦੇਦਾਰ ਆਪਣੀਆਂ ਸ਼ਿਕਾਇਤਾਂ ਲੈਕੇ ਆਉਂਦੇ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਪਹਿਲ ਦੇ ਅਧਾਰ ਤੇ ਹੱਲ ਕੀਤਾ| ਉਨ੍ਹਾਂ ਕਿਹਾ ਕਿ ਉਹ ਸਾਡੇ ਲੋਕਾਂ ਵਿੱਚ ਹੀ ਰਹੇ ਹਨ ਅਤੇ ਸਰਕਾਰ ਦੀਆਂ ਨੀਤੀਆਂ ਤੋਂ ਭਲੀ ਭਾਂਤੀ ਜਾਣੂ ਹਨ|
ਕੌਂਸਲਰ ਪਰਮਜੀਤ ਕਾਹਲੋਂ ਅਤੇ ਫੇਜ਼-10 ਮਾਰਕੀਟ ਦੇ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਗੁਰਮੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਵੱਲੋਂ ਫੇਜ਼-7 ਅਤੇ ਫੇਜ਼-10 ਦੀਆਂ ਵੈਲਫੇਅਰ            ਐਸੋਸੀਏਸ਼ਨਾਂ ਅਤੇ ਮੁੱਖ ਸ਼ਖਸੀਅਤਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ| ਇਸ ਮੌਕੇ ਕੌਂਸਲਰ ਗੁਰਮੀਤ ਸਿੰਘ ਵਾਲੀਆ ਅਤੇ ਹੋਰ ਮਾਰਕੀਟ ਕਮੇਟੀ ਦੇ ਮੈਂਬਰਾਂ ਵੱਲੋਂ ਉਨਾਂ ਨੂੰ ਸਿਰੋਪਾਓ             ਭੇਂਟ ਕਰਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ|
ਇਸ ਮੌਕੇ ਕੌਂਸਲਰ ਪਰਮਜੀਤ ਕਾਹਲੋਂ ਨੇ ਕਿਹਾ ਕਿ ਚੋਣਾ ਦਾ ਬਿਗੁਲ ਵੱਜ ਚੁੱਕਿਆ ਹੈ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਹਾਲੀ ਹਲਕੇ ਨੂੰ ਜਿੰਨੇ ਵੱਡੇ ਪ੍ਰੋਜੈਕਟ ਦਿੱਤੇ ਗਏ ਹਨ ਉਨ੍ਹਾਂ ਖਾਤਰ ਮੁਹਾਲੀ ਹਲਕੇ ਦਾ ਨਾਂਅ ਦੁਨੀਆਂ ਦੇ ਨਕਸ਼ੇ ‘ਚ ਪਹੁੰਚ ਚੁੱਕਿਆ ਹੈ| ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਰਾਸਤ-ਏ-ਖਾਲਸਾ, ਰਵਿਦਾਸ ਯਾਦਗਾਰ, ਗਰੀਬਾਂ ਲਈ ਆਟਾ ਦਾਲ ਸਕੀਮਾਂ ਚਾਲੂ ਕਰਕੇ ਪੰਜਾਬ ਦਾ ਨਾਂਅ ਬੁਲੰਦੀਆਂ ‘ਤੇ ਪਹੁੰਚਾ ਦਿੱਤਾ ਹੈ| ਇਸ ਤੋਂ ਇਲਾਵਾ ਰਾਜਾ ਕੰਵਰਜੋਤ ਸਿੰਘ ਨੇ ਕਿਹਾ ਕਿ ਜੇਕਰ ਵਿਧਾਇਕ ਬਲਬੀਰ ਸਿੱਧੂ ਦੀ ਗੱਲ ਕਰੀਏ ਤਾਂ ਉਹ ਆਪਣੇ ਭਾਸ਼ਣ ਵਿੱਚ ਨਸ਼ਾ ਬੰਦ ਕਰਨ ਦੀ ਗੱਲ ਕਰਦੇ ਹਨ ਜਦੋਂਕਿ ਬਲਬੀਰ ਸਿੱਧੂ ਦਾ ਖੁੱਦ ਦਾ ਸ਼ਰਾਬ ਦਾ ਕਾਰੋਬਾਰ ਹੈ| ਉਨ੍ਹਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਆਪਣੀ ਸਰਕਾਰ ਆਉਣ ‘ਤੇ ਚਾਰ ਮਹੀਨੇ ਵਿਚਕਾਰ ਪੰਜਾਬ ਤੋਂ ਨਸ਼ਾ ਬੰਦ ਕਰਨ ਦੇ ਵੱਡੇ -ਵੱਡੇ ਢਿੰਡੋਰੇ ਪਿੱਟ ਰਹੇ ਹਨ| ਉਨ੍ਹਾਂ ਕਿਹਾ ਕਿ ਖੁੱਦ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਹੀ ਚਾਰ ਮਹੀਨੇ ਵਿੱਚ ਨਸ਼ਾ ਬੰਦ ਕਰ ਸਕਦੇ ਹਨ|
ਇਸ ਮੌਕੇ ਉਨਾਂ ਨਾਲ ਗੁਰਮੀਤ ਸਿੰਘ ਵਾਲੀਆ, ਕੌਂਸਲਰ ਅਮਰੀਕ ਸਿੰਘ , ਹਰਦੀਪ ਸਰਾਓਂ, ਮੌਜੇਵਾਲ, ਰਿਟਾਇਰਡ ਜਿਲਾ ਅਟਾਰਨੀ ਕਰਮਿੰਦਰ ਸਿੰਘ ਬਰਾੜ, ਧਰਮਜੀਤ ਸਿੰਘ ਗਰੇਵਾਲ, ਸਰਬੱਤ ਬੋਪਾਰਾਏ, ਮਨਚੰਦਾ , ਸੁਖਦੇਵ  ਸਿੰਘ ਕਾਹਲੋਂ, ਗੁਰਮੇਲ ਸਿੰਘ ਢਿੱਲੋਂ, ਐਡਵੋਕੇਟ ਗੁਰਮੀਤ ਸਿੰਘ ਮੋਨੀ, ਸਵਰਨ ਸਿੰਘ, ਮੱਲੀ, ਜਸਰਾਜ ਸਿੰਘ ਸੋਮ, ਰਾਜਾ ਕੰਵਰਜੋਤ ਸਿੰਘ ਅਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ|

Leave a Reply

Your email address will not be published. Required fields are marked *