ਸੂਰਤ : ਡਾਇੰਗ ਮਿੱਲ ਵਿੱਚ ਛੱਤ ਡਿੱਗਣ ਤੋਂ ਬਾਅਦ ਲੱਗੀ ਅੱਗ, 35 ਤੋਂ ਵੱਧ ਮਜ਼ਦੂਰ ਜ਼ਖਮੀ

ਸੂਰਤ, 9 ਜੂਨ (ਸ.ਬ.) ਸੂਰਤ ਸਥਿਤ ਇਕ ਡਾਇੰਗ ਮਿੱਲ ਵਿੱਚ ਵੱਡਾ ਹਾਦਸਾ ਵਾਪਰਿਆ ਹੈ| ਮਿੱਲ ਦੀ ਛੱਤ ਡਿੱਗਣ ਨਾਲ ਉਸ ਦੇ ਹੇਠਾਂ 35 ਤੋਂ ਵੱਧ ਮਜ਼ਦੂਰ ਦੱਬੇ ਗਏ| ਉਨ੍ਹਾਂ ਨੂੰ ਬਾਹਰ ਕੱਢ ਕੇ ਹਸਪਤਾਲ ਵਿੱਚ ਪਹੁੰਚਾਇਆ ਗਿਆ| ਛੱਤ ਡਿੱਗਣ ਤੋਂ ਬਾਅਦ ਇਮਾਰਤ ਵਿੱਚ ਅੱਗ ਵੀ ਲੱਗ ਗਈ| ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ|
ਜ਼ਿਕਰਯੋਗ ਹੈ ਕਿ ਕੱਪੜਿਆ ਦੇ ਵਪਾਰ ਲਈ ਮਸ਼ਹੂਰ ਸੂਰਤ ਦੇ ‘ਪਾਂਡੇਸੇਰਾ’ ਇਲਾਕੇ ਵਿੱਚ ਕਈ ਸਾਰੀਆਂ ਡਾਇੰਗ ਮਿੱਲਜ਼ ਸਥਿਤ ਹਨ| ਇਨ੍ਹਾਂ ਵਿੱਚੋਂ ਹੀ ਇਕ ਮਿੱਲ ਦੀ ਤੀਜੀ ਮੰਜਲ ਦੀ ਛੱਤ ਹੇਠਾਂ ਆ ਡਿੱਗੀ| ਛੱਤ ਡਿੱਗਣ ਨਾਲ ਉਥੇ ਕੰਮ ਕਰ ਰਹੇ 35 ਮਜ਼ਦੂਰ ਜ਼ਖਮੀ ਹੋ ਗਏ| ਛੱਤ ਡਿੱਗਣ ਨਾਲ ਉਥੇ ਲੱਗਿਆ ਤੇਲ ਦਾ ਪਾਈਪ ਵੀ ਫੱਟ ਗਿਆ, ਜਿਸ ਨਾਲ ਅੱਗ ਲੱਗ ਗਈ| ਜ਼ਖਮੀਆਂ ਨੂੰ ਤੁਰੰਤ ਹਸਪਤਾਲ ਵਿੱਚ ਲਿਜਾਇਆ ਗਿਆ ਅਤੇ ਮੌਕੇ ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ| ਇਸ ਹਾਦਸੇ ਦੇ ਕਾਰਨਾ ਦੇ ਬਾਰੇ ਪਤਾ ਲਗਾਉਣ ਲਈ ਜਾਂਚ ਜਾਰੀ ਹੈ|

Leave a Reply

Your email address will not be published. Required fields are marked *