ਸੇਂਟ ਜੋਸਫ ਸਕੂਲ ਦੇ ਬੱਚਿਆਂ ਦੀ ਸ਼ਾਨਦਾਰ ਕਾਰਗੁਜਾਰੀ

ਬਨੂੜ, 3 ਅਗਸਤ (ਅਭਿਸ਼ੇਕ ਸੂਦ) 22ਵੀਂ ਅੰਬਾਲਾ ਡਿਸਟ੍ਰਿਕ ਟਾਈਕਵੋਡੋ ਚੈਪੀਅਨਸ਼ਿਪ 2018 ਵਿੱਚ ਸੇਂਟ ਜੋਸਫ ਸਕੂਲ ਮਨੋਲੀ ਸੂਰਤ ਲਾਲੜੂ ਦੇ 110 ਬੱਚਿਆਂ ਨੇ ਭਾਗ ਲਿਆ ਸੀ| ਜਿਸ ਵਿੱਚ 21 ਬੱਚਿਆਂ ਨੇ ਗੋਲਡ ਮੈਡਲ, 24 ਬੱਚਿਆਂ ਨੇ ਸਿਲਵਰ ਮੈਡਲ ਅਤੇ 31 ਬੱਚਿਆਂ ਨੇ ਬਲੋਰਜ ਮੈਡਲ ਜਿਤੇ ਹਨ| ਇਸ ਮੌਕੇ ਸਕੂਲ ਦੀ ਡਾਇਰੈਕਟਰ ਮੈਡਮ ਸ੍ਰੀਮਤੀ ਕਿਰਨ ਬੈਨਰਜੀ, ਡਿਪਟੀ ਡਾਇਰੈਕਟਰ ਸ੍ਰੀਮਤੀ ਆਸ਼ਿਮਾ ਕਿਰਨ ਬੈਨਰਜੀ ਅਤੇ ਦੋਵਾਂ ਸਕੂਲਾਂ ਦੇ ਮੁਖ ਅਧਿਆਪਕ ਸ੍ਰੀਮਤੀ ਅਮਿਤਾ ਸਚਦੇਵਾ ਅਤੇ ਸ੍ਰੀਮਤੀ ਗਰੋਵਰ ਟਾਈਕਵੋਡੋ ਕੋਚ ਸ੍ਰੀ ਮਾਨ ਅਸ਼ੋਕ ਹਾਜਿਰ ਸਨ|

Leave a Reply

Your email address will not be published. Required fields are marked *