ਸੇਨੇਗਲ ਵਿੱਚ ਦੋ ਸ਼ੱਕੀ ਵਿਦੇਸ਼ੀ ਜੇਹਾਦੀ ਗ੍ਰਿਫ਼ਤਾਰ

ਡਕਾਰ, 24 ਫਰਵਰੀ (ਸ.ਬ.)      ਸੇਨੇਗਲ ਦੇ ਅਧਿਕਾਰੀਆਂ ਨੇ ਡਕਾਰ ਵਿੱਚ ਦੋ ਸ਼ੱਕੀ ਵਿਦੇਸ਼ੀ ਜੇਹਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ| ਗ੍ਰਿਫ਼ਤਾਰ ਕੀਤੇ ਗਏ ਜੇਹਾਦੀਆਂ ਵਿੱਚੋਂ ਇਕ ਪਿਛਲੇ ਸਾਲ ਆਈਵਰੀ ਕਾੱਸਟ ਹੋਟਲ ਹਮਲੇ ਦੇ ਮਾਸਟਰਮਾਈਡ ਨਾਲ ਸੰਪਰਕ ਵਿੱਚ ਸੀ| ਪੁਲੀਸ ਬੁਲਾਰੇ ਹੈਨਰੀ ਸਿਸੇ ਨੇ ਦੱਸਿਆ ਕਿ ਡਕਾਰ ਵਿੱਚ ਇਕ ਮੁਹਿੰਮ ਅਧੀਨ ਅੋਉਲਡ ਸਿਡੀ ਮੁਹੱਮਦ ਦੀਨਾ ਨੂੰ ਉਸ ਸਮੇਂ ਕਾਬੂ ਕੀਤਾ ਗਿਆ, ਜਦੋਂ ਉਹ ਆਪਣਾ ਘਰ ਛੱਡ ਕੇ ਜਾ ਰਿਹਾ ਸੀ| ਉਹ ਪਿਛਲੇ ਇਕ ਮਹੀਨੇ ਤੋਂ ਸੇਨੇਗਲ ਵਿੱਚ ਰਹਿ ਰਿਹਾ ਸੀ| ਦੂਸਰੇ ਸ਼ੱਕੀ ਜੇਹਾਦੀ ਨੂੰ ਗਾਂਬੀਆ ਵਿੱਚ ਬੱਸ ਚੜਦੇ ਸਮੇਂ ਕਾਬੂ ਕੀਤਾ ਗਿਆ| ਉਸ ਦਾ ਨਾਮ ਅਜੇ ਤੱਕ ਪਤਾ ਨਹੀਂ ਲੱਗਿਆ ਹੈ| ਉਹ ਮਾਊਰਿਟਾਨੀਆ ਦਾ ਰਹਿਣ ਵਾਲਾ ਹੈ| ਸ਼ੱਕੀ ਜੇਹਾਦੀਆ ਤੇ ਅਜੇ ਤੱਕ ਦੋਸ਼ ਤੈਅ ਨਹੀਂ ਕੀਤੇ ਗਏ ਹਨ| ਸਿਸੇ ਨੇ ਦੱਸਿਆ ਕਿ ਦੀਨਾ ਅੋਉਲਡ ਨਾਵੋਏਲੇ (ਮਾਸਟਰਮਾਈਡ) ਦੇ ਸੰਪਰਕ ਵਿੱਚ ਸੀ| ਅੋਉਲਡ ਨੇ ਗ੍ਰੇਂਡ ਬਸਾਮ (ਆਈਵਰੀ ਕਾਸਟ) ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ| ਪਿਛਲੇ ਸਾਲ ਮਾਰਚ ਮਹੀਨੇ ਦੌਰਾਨ ਗ੍ਰੇਂਡ ਬਸਾਮ ਵਿੱਚ ਹੋਏ ਹਮਲੇ ਕਾਰਨ 15 ਨਾਗਰਿਕਾਂ ਅਤੇ ਵਿਸ਼ੇਸ਼ ਬਲ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਸੀ ਅਤੇ 33 ਹੋਰ ਜ਼ਖਮੀ ਹੋਏ ਸਨ|

Leave a Reply

Your email address will not be published. Required fields are marked *