ਸੇਬੀ ਨੇ ਸੁਪਰੀਮ ਕੋਰਟ ਵਿੱਚ ਸਹਾਰਾ ਮੁੱਖੀ ਖਿਲਾਫ ਅਰਜ਼ੀ ਦਾਖਲ ਕੀਤੀ

ਨਵੀਂ ਦਿੱਲੀ, 10 ਅਕਤੂਬਰ (ਸ.ਬ.)  ਸੇਬੀ (ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ) ਨੇ ਸੁਪਰੀਮ ਕੋਰਟ ਵਿੱਚ ਸਹਾਰਾ ਚੀਫ ਸੁਬ੍ਰਤ ਰਾਏ ਖਿਲਾਫ ਤ੍ਰਿਸਕਾਰ ਅਰਜ਼ੀ ਦਾਖਲ ਕੀਤੀ ਹੈ| ਸੇਬੀ ਨੇ ਆਪਣੀ ਅਰਜ਼ੀ ਵਿੱਚ ਕਿਹਾ ਹੈ ਕਿ ਸਹਾਰਾ ਐਂਬੀ ਵੈਲੀ ਲਿਮਟਿਡ ਨੇ ਨਿਲਾਮੀ ਤੋਂ ਕੁਝ ਦਿਨ ਪਹਿਲਾ ਹੀ ਤਾਲਾਬੰਦੀ ਲਾਗੂ ਕਰ ਦਿੱਤੀ| ਇਸ ਤੋਂ ਬਾਅਦ ਪੁਲੀਸ ਨੂੰ ਲਿਖਿਆ ਕਿ ਪੁਲੀਸ ਐਂਬੀ ਵੈਲੀ ਦੀ ਸੁਰੱਖਿਆ ਕਰੇ, ਕਿਉਂਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ| ਹੁਣ ਪੁਲੀਸ ਨੇ ਐਂਬੀ ਵੈਲੀ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲ ਲਿਆ ਹੈ| ਜਿਸ ਨਾਲ ਨਿਲਾਮੀ ਪ੍ਰਕਿਰਿਆ ਵਿੱਚ ਦਿੱਕਤ ਹੋ ਗਈ ਹੈ| ਇਸ ਲਈ ਸਹਾਰਾ ਚੀਫ ਤੇ 6 ਡਾਇਰੈਕਟਰਾਂ ਖਿਲਾਫ ਤ੍ਰਿਸਕਾਰ ਦਾ ਮਾਮਲਾ ਚਲਾਇਆ ਜਾਵੇ|

Leave a Reply

Your email address will not be published. Required fields are marked *