ਸੇਵਾਮੁਕਤੀ ਮੌਕੇ ਵਿਦਾਇਗੀ ਪਾਰਟੀ ਦਿੱਤੀ


ਐਸ.ਏ.ਐਸ ਨਗਰ, 6 ਅਕਤੂਬਰ (ਸ.ਬ.) ਜਲ ਸਪਲਾਈ ਅਤੇ               ਸੈਨੀਟੇਸ਼ਨ ਵਿਭਾਗ ਪੰਜਾਬ (ਸਬ ਡਿਵੀਜ਼ਨ ਡੇਰਾ ਬਸੀ) ਤੋਂ ਸੇਵਾ ਮੁਕਤ ਹੋਣ ਤੇ ਸ੍ਰੀ ਰਣਜੀਤ ਸਿੰਘ ਨੂੰ ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਦੇ ਅਹੁਦੇਦਾਰਾਂ ਅਤੇ ਸਟਾਫ ਮੈਂਬਰਾਂ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ| 
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸ੍ਰੀ ਰਾਮਪਾਲ ਸ਼ਰਮਾ ਨੇ ਸ੍ਰ. ਰਣਜੀਤ ਸਿੰਘ ਦੀ ਮਹਿਕਮੇ ਵਿੱਚ ਕਰੀਬ 41 ਸਾਲ ਤੱਕ ਕੀਤੀ ਸੇਵਾ ਦੀ ਭਰਪੂਰ ਸਲਾਘਾ ਕਰਦਿਆ ਕਿਹਾ ਕਿ ਉਨ੍ਹਾਂ ਵਲੋਂ ਜਥੇਬੰਦੀ ਦਾ ਚੇਅਰਮੈਨ ਹੋਣ ਦੇ ਨਾਤੇ ਜਥੇਬੰਦੀ ਨੂੰ ਵੀ ਪੂਰਾ ਸਾਥ ਦਿੱਤਾ ਗਿਆ|
ਇਸ ਮੌਕੇ ਜਥੇਬੰਦੀ ਦੇ ਜਰਨਲ ਸਕੱਤਰ ਰਜਨੀਸ਼ ਕੁਮਾਰ, ਕੈਸ਼ੀਅਰ ਜਮੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਅਤੇ ਪ੍ਰੈਸ ਸਕੱਤਰ ਹਰਵਿੰਦਰ ਸਿੰਘ ਨੇ ਰਣਜੀਤ ਸਿੰਘ ਵਲੋਂ ਮਹਿਕਮੇ ਪ੍ਰਤੀ ਅਤੇ ਜਥੇਬੰਦੀ ਪ੍ਰਤੀ ਨਿਭਾਈ ਸੇਵਾ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ| 
ਇਸ ਮੌਕੇ ਜਥੇਬੰਦੀ ਦੇ ਡੇਰਾ ਬਸੀ ਟੀਮ ਅਤੇ ਸਮੂਹ ਸਟਾਫ ਵਲੋਂ ਰਣਜੀਤ ਸਿੰਘ ਨੂੰ ਸੋਨੇ ਦੀ ਮੁਦਰੀ, ਕੰਬਲ, ਟਰਾਲੀ ਬੈਗ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਜੇ. ਈ ਕਵਰਪਾਲ, ਜੇ. ਈ. ਗੁਰਪ੍ਰੀਤ ਸਿੰਘ, ਐਸ.ਡੀ.ਸੀ. ਰਜਿੰਦਰ ਸਿੰਘ, ਚੇਅਰਮੈਨ ਮਹਿੰਦਰ ਕੁਮਾਰ, ਬਲਜੀਤ ਸਿੰਘ, ਤੇਜਾ ਸਿੰਘ, ਕਰਨੈਲ ਸਿੰਘ, ਅਮਰਜੀਤ ਸਿੰਘ, ਚਰਨਜੀਤ ਸਿੰਘ, ਨੈਬ ਸਿੰਘ, ਰਮੇਸ਼ ਕੁਮਾਰ, ਹਰੀ ਚੰਦ, ਦਲਜੀਤ ਸਿੰਘ, ਵਿਸ਼ਨੂੰ ਪਾਸਵਾਨ, ਰਾਮ ਕਰਨ, ਜਗਦੀਸ਼ ਕੁਮਾਰ ਅਤੇ ਇੰਦਰਜੀਤ ਸਿੰਘ ਆਦਿ ਮੁਲਾਜ਼ਮ ਹਾਜ਼ਿਰ ਸਨ|

Leave a Reply

Your email address will not be published. Required fields are marked *