ਸੇਵਾਮੁਕਤ ਸੀ.ਆਈ.ਡੀ.ਇੰਸਪੈਕਟਰ ਨੇ ਖ਼ੁਦ ਨੂੰ ਮਾਰੀ ਗੋਲੀ


ਬਠਿੰਡਾ, 10 ਦਸੰਬਰ (ਸ.ਬ.) ਬੀਤੀ ਰਾਤ ਇੱਥੇ ਇਕ ਰਿਟਾ. ਸੀ.ਆਈ.ਡੀ. ਇੰਸਪੈਕਟਰ ਨੇ ਖ਼ੁਦ ਨੂੰ ਗੋਲੀ ਮਾਰ ਲਈ, ਜਿਸਦੀ ਮੌਕੇ ਤੇ ਹੀ ਮੌਤ ਹੋ ਗਈ| ਜਾਣਕਾਰੀ ਅਨੁਸਾਰ ਬਸੰਤ ਬਿਹਾਰ ਦੀ ਗਲੀ ਨੰ. 5 ਵਿੱਚ ਰਹਿੰਦੇ 75 ਸਾਲਾ ਹਰਦੇਵ ਸਿੰਘ ਕਰੀਬ 14 ਸਾਲ ਪਹਿਲਾਂ ਪੁਲੀਸ ਵਿਭਾਗ ਵਿੱਚੋਂ ਸੀ.ਆਈ.ਡੀ. ਇੰਸਪੈਕਟਰ ਦੇ ਅਹੁਦੇ ਤੋਂ ਰਿਟਾਇਰ ਹੋ ਗਏ ਸਨ| ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਪਤਨੀ ਦਾ ਵੀ ਦੇਹਾਂਤ ਹੋ ਗਿਆ ਸੀ| ਜਦਕਿ ਉਹ ਕਾਫੀ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਸਨ| ਉਨ੍ਹਾਂ ਦੀਆਂ ਤਿੰਨ ਧੀਆਂ ਹਨ, ਜੋ ਵਿਆਹ ਤੋਂ ਬਾਅਦ ਵਿਦੇਸ਼ ਵਿੱਚ ਰਹਿ ਰਹੀਆਂ ਹਨ, ਜਦਕਿ ਉਹ ਆਪਣੇ ਪੁੱਤਰ ਕੋਲ ਇਥੇ ਰਹਿੰਦੇ ਸਨ| ਜੋ ਕਿ ਇੰਜੀਨੀਅਰ ਕਾਲਜ ਬਠਿੰਡਾ ਵਿਖੇ ਮੁਲਾਜ਼ਮ ਹੈ| ਦੇਰ ਰਾਤ ਉਨ੍ਹਾਂ ਨੇ ਆਪਣੇ ਕਮਰੇ ਵਿੱਚ ਖ਼ੁਦ ਨੂੰ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਲਈ| ਪਰਿਵਾਰ ਨੇ ਮੌਕੇ ਤੇ ਪੁਲੀਸ ਨੂੰ ਸੂਚਿਤ ਕੀਤਾ, ਜਿਸ ਤੇ ਥਾਣਾ ਸਿਵਲ ਲਾਇਨ ਦੇ ਮੁਖੀ ਕਰਮਜੀਤ ਸਿੰਘ ਮੌਕੇ ਤੇ ਪਹੁੰਚੇ|
ਅੱਜ ਸਵੇਰੇ ਸਹਾਰਾ ਜਨਸੇਵਾ ਬਠਿੰਡਾ ਨੇ ਪੁਲੀਸ ਦੀ ਹਾਜ਼ਰੀ ਵਿੱਚ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ| ਦੂਜੇ ਪਾਸੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਕ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸ ਤੇ ਲਿਖਿਆ ਸੀ ਕਿ ਪਤਨੀ ਦੇ ਸਵਰਗਵਾਸ ਹੋਣ ਤੋਂ ਬਾਅਦ ਉਹ ਇਕੱਲਾ ਮਹਿਸੂਸ ਕਰ ਰਿਹਾ ਸੀ, ਜਦਕਿ ਬਿਮਾਰ ਵੀ ਰਹਿੰਦਾ ਸੀ| ਇਸ ਲਈ ਆਪਣੀ ਮਰਜ਼ੀ ਨਾਲ ਖੁਦਕੁਸ਼ੀ ਕਰ ਲਈ, ਜਿਸ ਵਿਚ ਹੋਰ ਕਿਸੇ ਦਾ ਕੋਈ ਕਸੂਰ ਨਹੀਂ ਹੈ| ਅਧਿਕਾਰੀ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਧਾਰਾ 174 ਦੀ ਕਾਰਵਾਈ ਕਰ ਰਹੇ ਹਨ|

Leave a Reply

Your email address will not be published. Required fields are marked *