ਸੇਵਾ ਕੇਂਦਰਾਂ ਦੀ ਕਾਰਗੁਜਾਰੀ ਵਿਚ ਸੁਧਾਰ ਲਿਆਂਦਾ ਜਾਵੇ : ਚੰਨਾ, ਸ਼ਰਮਾ

ਐਸ ਏ ਐਸ ਨਗਰ,4 ਜਨਵਰੀ (ਸ ਬ) : ਐਮ ਸੀ ਹਰਪਾਲ ਸਿੰਘ ਚੰਨਾ ਅਤੇ ਐਮ ਸੀ ਆਰ ਪੀ ਸ਼ਰਮਾ ਨੇ ਮੰਗ ਕੀਤੀ ਹੈ ਕਿ ਮੁਹਾਲੀ ਸ਼ਹਿਰ ਵਿਚ ਮੌਜੁਦ ਸੇਵਾ ਕੇਂਦਰਾਂ ਦੀ ਕਾਰਗੁਜਾਰੀ ਵਿਚ ਸੁਧਾਰ ਲਿਆਂਦਾ ਜਾਵੇ|
ਅੱਜ ਇਕ ਬਿਆਨ ਵਿਚ ਉਹਨਾਂ ਕਿਹਾ ਕਿ ਮੁਹਾਲੀ ਵਿਚ ਫੇਜ -5,  ਫੇਜ 3ਬੀ 2 ਅਤੇ ਫੇਜ ਗਿਆਰਾਂ ਵਿਚ  ਸੇਵਾ ਕੇਂਦਰ ਖੋਲੇ ਹੋਏ ਹਨ ਪਰ ਇਹਨਾਂ ਸਾਰੇ ਸੇਵਾ ਕੇਂਦਰਾਂ ਵਿਚ ਹੋਲੋਗ੍ਰਾਮ ਹੀ ਨਹੀਂ ਹਨ, ਜਿਸ ਕਰਕੇ ਇਹਨਾਂ ਸੇਵਾ ਕੇਂਦਰਾਂ ਵਿਚ ਕੰਮ ਧੰਦੇ ਆਏ ਲੋਕਾਂ ਨੁੰ ਬਹੁਤ ਪ੍ਰੇਸਾਨ ਹੋਣਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਇਹ ਸੇਵਾ ਕੇਂਦਰ ਸੇਵਾ ਕਰਨ ਦੀ ਥਾਂ ਦੁਬਿਧਾ ਕੇਂਦਰ ਹੀ ਬਣ ਗਏ ਹਨ ਅਤੇ ਹਰ ਦਿਨ ਹੀ ਲੋਕ ਇਹਨਾਂ ਸੇਵਾ ਕੇਂਦਰਾਂ ਵਿਚੋਂ ਨਿਰਾਸ ਮੁੜ ਰਹੇ ਹਨ| ਉਹਨਾਂ ਮੰਗ ਕੀਤੀ ਕਿ ਇਹਨਾਂ ਸੇਵਾ ਕੇਂਦਰਾਂ ਦੀ ਕਾਰਗੁਜਾਰੀ ਵਿਚ ਸੁਧਾਰ ਲਿਆਂਦਾ ਜਾਵੇ|  ਇਸ ਮੌਕੇ ਦਰਸਨ ਸਿੰਘ, ਅਮਰਜੀਤ ਸਿੰਘ, ਸੁਰਿੰਦਰਪਾਲ ਸਿੰਘ ਵੀ ਮੌਜੁਦ ਸਨ|

Leave a Reply

Your email address will not be published. Required fields are marked *