ਸੇਵਾ ਨਿਵਰਿਤੀ ਸਮੇਂ ਵੱਖ ਵੱਖ ਸੰਸਥਾਵਾਂ ਨੇ ਸਨਮਾਨਿਤ ਕੀਤਾ

ਐਸ. ਏ. ਐਸ ਨਗਰ, 23 ਜੁਲਾਈ (ਸ.ਬ.) ਪੰਜਾਬ ਸਕੂਲ ਸਿਖਿਆ ਬੋਰਡ ਦੇ ਸੁਪਰਡੰਟ ਬਲਜਿੰਦਰ ਸਿੰਘ ਵੱਲੋਂ ਸਮੇਂ ਤੋਂ ਪਹਿਲਾਂ ਲਈ ਸੇਵਾ ਨਿਵਰਿਤੀ ਸਮੇਂ ਵੱਖ -ਵੱਖ ਸੰਸਥਾਵਾਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਬਲਜਿੰਦਰ ਸਿੰਘ ਬੋਰਡ ਦੀ ਗੁਰਮਤਿ ਵਿਚਾਰ ਸਭਾ ਦੇ ਪ੍ਰਧਾਨ ਹਨ| ਸੰਸਥਾ ਵੱਲੋਂ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਕੈਸ਼ੀਅਰ ਹਰਪਾਲ ਸਿੰਘ ਪ੍ਰੈਸ ਸਕੱਤਰ ਅਮਰਜੀਤ ਸਿੰਘ ਅਤੇ ਗੁਰਚਰਨ ਸਿੰਘ ਤਰਮਾਲਾ ਸਮੇਤ ਬਾਕੀ ਮੈਂਬਰਾਂ ਨੇ ਮੋਮੈਂਟੋ ਭੇਟ ਕਰਕੇ ਉਹਨਾਂ ਨੂੰ ਸਨਮਾਨਤ ਕੀਤਾ ਇਸ ਸਮੇਂ ਮੈਂਬਰਾਂ ਨੇ ਗੁਰਮਤਿ ਵਿਚਾਰ ਸਭਾ ਲਈ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ| ਗੁਰਦੁਆਰਾ ਗੁਰੂ ਨਾਨਕ ਦਰਬਾਰ ਸੈਕਟਰ-66 ਦੇ ਪ੍ਰਧਾਨ ਸ੍ਰ. ਚੰਨਣ ਸਿੰਘ ਨੇ ਉਨ੍ਹਾਂ ਦਾ ਸਨਮਾਨ ਕੀਤਾ| ਪੰਜਾਬ ਸਕੂਲ ਸਿਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਤੋਹਫੇ ਅਤੇ ਮੋਮੈਂਟੋ ਭੇਟ ਕਰਕੇ ਸਨਮਾਨਤ ਕੀਤਾ| ਬੋਰਡ ਦੀ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਭਗੋਰੀਆ ਅਤੇ ਹੋਰ ਅਧਿਕਾਰੀਆਂ ਨੇ ਬਲਜਿੰਦਰ ਸਿੰਘ ਨੂੰ ਸਨਮਾਨਤ ਕੀਤਾ| ਇਸ ਸਮੇਂ ਐਸ. ਸੀ ਅਤੇ ਬੀ. ਸੀ ਮੁਲਾਜਮ ਜੱਥੇਬੰਦੀ ਦੇ ਆਗੂ ਹਰਦੀਪ ਸਿੰਘ ਗਿੱਲ ਅਤੇ ਇਸ ਮੌਕੇ ਵੱਡੀ ਗਿਣਤੀ ਬੋਰਡ ਦੇ ਮੁਲਾਜਮ ਅਤੇ ਅਧਿਕਾਰੀ ਹਾਜ਼ਰ ਸਨ ਜਿਨ੍ਹਾਂ ਵਿੱਚ ਸਾਬਕਾ ਜਨਰਲ ਸਕੱਤਰ ਸੁਨੀਲ ਅਰੌੜਾ, ਬਲਜਿੰਦਰ ਸਿੰਘ ਬਰਾੜ, ਪਰਮਜੀਤ ਸਿੰਘ ਪੰਮਾ, ਸ੍ਰ. ਬੋਪਾਰਾਏ ਸ਼ਾਮਿਲ ਸਨ| ਆਪਣੇ ਸੰਬੋਧਨ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸ੍ਰ. ਬਲਜਿੰਦਰ ਸਿੰਘ ਦੀਆਂ ਬੋਰਡ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ| ਇਸੇ ਦੌਰਾਨ ਬੋਰਡ ਯੂਨੀਅਨ ਦੇ ਸੰਸਥਾਪਕ ਹਰਬੰਸ ਸਿੰਘ ਬਾਗੜੀ ਅਤੇ ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ ਨੇ ਸ੍ਰ. ਬਲਜਿੰਦਰ ਸਿੰਘ ਦੀ ਇਮਾਨਦਾਰੀ ਮਿਹਨਤ ਅਤੇ ਲਗਨ ਨਾਲ ਨਿਭਾਈ ਬੋਰਡ ਦੀ ਸੇਵਾ ਦੀ ਸ਼ਲਾਘਾ ਕੀਤੀ|

Leave a Reply

Your email address will not be published. Required fields are marked *