ਸੇਵਾ ਭਾਰਤੀ ਪੰਜਾਬ ਅਤੇ ਗਊਸ਼ਾਲਾ ਘਨੌਰ ਦੇ ਸੇਵਾਦਾਰਾਂ ਵਲੋਂ ਲਗਾਏ ਗਏ 100 ਬੂਟੇ

ਘਨੌਰ, 14 ਅਗਸਤ (ਅਭਿਸ਼ੇਕ ਸੂਦ) ਸ੍ਰੀ ਕ੍ਰਿਸ਼ਨ ਗਊਸ਼ਾਲਾ ਘਨੌਰ ਅਤੇ ਸਵਰਗ ਧਾਮ ਘਨੌਰ ਵਿਖੇ ਪਟਿਆਲਾ ਤੋਂ ਆਏ ਸੇਵਾ ਭਾਰਤੀ ਪੰਜਾਬ ਦੇ ਮੁੱਖ ਸੇਵਾਦਾਰ ਪਰਦੀਪ ਮੋਗਾਂ ਨੇ ਵੱਖ-ਵੱਖ ਤਰ੍ਹਾਂ ਦੇ 100 ਪੌਦੇ ਲਗਾਉਣ ਮੌਕੇ ਕਿਹਾ ਕਿ ਅਸੀਂ ਪੰਜਾਬ ਦੇ ਵੱਖ -ਵੱਖ ਸ਼ਹਿਰਾਂ ਕਸਬਿਆਂ ਵਿੱਚ ਹਰਿਆਵਲ ਪੰਜਾਬ ਮਿਸ਼ਨ ਤਹਿਤ ਛਾਂਦਾਰ ਅਤੇ ਫਲਦਾਰ ਬੂਟੇ ਲਗਾ ਰਹੇ ਹਾਂ ਤੇ ਇਹ ਸੁਨੇਹਾ ਦੇ ਰਹੇ ਹਾਂ ਕਿ ਹਰੇਕ ਵਿਅਕਤੀ ਨੂੰ ਇਕ ਰੁੱਖ ਲਗਾਉਣਾ ਚਾਹੀਦਾ ਹੈ| ਇਸ ਮੌਕੇ ਜਨੰਦਰ ਜੈਨ, ਪਰਦੀਪ ਵਾਸ਼ਤਮੀ, ਦੀਪਕ ਗੋਸਵਾਮੀ, ਵਿਕਾਸ ਸ਼ਰਮਾ ਸੈਕਟਰੀ ਯੂਵਾ ਮੋਰਚਾ ਪੰਜਾਬ, ਸੁਭਾਸ਼ ਸ਼ਰਮਾ, ਮਦਨ ਲਾਲ ਮਿੱਠੂ, ਵਰਿੰਦਰ ਬਿੱਟੂ, ਧਰਮਪਾਲ ਵਰਮਾ, ਮੁਨੀਸ਼ ਸਿੰਗਲਾ, ਚੰਦਨ ਜਿੰਦਲ,ਪਾਤਾ ਦਰਜੀ ਤੇ ਹੋਰ ਪਤਵੰਤੇ ਸੱਜਣ ਹਾਜਰ ਸਨ|

Leave a Reply

Your email address will not be published. Required fields are marked *