ਸੇਵਾ ਭਾਰਤੀ ਸੰਸਥਾ ਵੱਲੋਂ ਸਕੂਲ ਵਿੱਚ ਸਿਲਾਈ ਕੇਂਦਰ ਦੀ ਸ਼ੁਰੂਆਤ

ਐਸ ਏ ਐਸ ਨਗਰ, 10 ਸਤੰਬਰ (ਸ.ਬ.) ਸੇਵਾ ਭਾਰਤੀ ਸੰਸਥਾ ਵੱਲੋਂ ਫੇਜ਼-1 ਦੇ ਸ਼ਾਸ਼ਤਰੀ ਮਾਡਲ ਸਕੂਲ ਵਿੱਚ ਸਿਲਾਈ ਕੇਂਦਰ ਦੀ ਸ਼ੁਰੂਆਤ ਕੀਤੀ ਗਈ| ਇਸ ਸਿਲਾਈ ਕੇਂਦਰ ਦਾ ਉਦਘਾਟਨ ਜਿਲ੍ਹਾ ਸੰਘ ਚਾਲਕ ਜਗਦੀਸ਼ ਕਾਮਰਾ ਵੱਲੋਂ ਕੀਤਾ ਗਿਆ| ਇਸ ਦੌਰਾਨ ਉਹਨਾਂ ਨਾਲ ਸੇਵਾ ਭਾਰਤੀ ਸੰਸਥਾ, ਚੰਡੀਗੜ੍ਹ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਵੀ ਮੌਜੂਦ ਸਨ| ਇਸ ਮੌਕੇ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਸੇਵਾ ਭਾਰਤੀ ਸੰਸਥਾ ਵੱਲੋਂ ਇਹ ਪਹਿਲਾ ਸਿਲਾਈ ਕੇਂਦਰ ਹੈ ਜੋ ਮੁਹਾਲੀ ਵਿੱਚ ਖੋਲ੍ਹਿਆ ਗਿਆ ਹੈ, ਜਿਸ ਵਿੱਚ ਲੋੜਵੰਦ ਲੜਕੀਆਂ ਅਤੇ ਔਰਤਾਂ ਨੂੰ ਮੁਫਤ ਵਿੱਚ ਸਿਖਲਾਈ ਦਿੱਤੀ ਜਾਵੇਗੀ|
ਸੇਵਾ ਭਾਰਤੀ ਸੰਸਥਾ ਦੇ ਪ੍ਰਧਾਨ ਜਨਕ ਸਿੰਗਲਾ ਨੇ ਕਿਹਾ ਕਿ ਸ਼ਾਸ਼ਤਰੀ ਮਾਡਲ ਸਕੂਲ ਵਿੱਚ ਖੋਲ੍ਹੇ ਗਏ ਇਸ ਸਿਲਾਈ ਕੇਂਦਰ ਤੋਂ ਬਾਅਦ ਮੁਹਾਲੀ ਵਿੱਚ ਹੋਰ ਕਈ ਥਾਵਾਂ ਤੇ ਅਜਿਹੇ ਕੇਂਦਰ ਖੋਲ੍ਹੇ ਜਾਣਗੇ ਤਾਂ ਕਿ ਲੋੜਵੰਦ ਲੜਕੀਆਂ ਅਤੇ ਔਰਤਾਂ ਨੂੰ ਇਸ ਦਾ ਲਾਭ ਮਿਲ ਸਕੇ| ਇਸ ਮੌਕੇ ਨਿਗਮ ਦੇ ਕੌਂਸਲਰਾਂ ਸ੍ਰੀ ਅਰੁਣ ਸ਼ਰਮਾ, ਸ੍ਰੀ ਅਸ਼ੋਕ ਝਾਅ, ਸ੍ਰੀ ਸੈਹਬੀ ਆਨੰਦ, ਸ੍ਰੀਮਤੀ ਗੁਰਮੀਤ ਕੌਰ, ਸ੍ਰੀ ਆਰ ਪੀ ਸ਼ਰਮਾ, ਸ੍ਰੀ ਬੀ ਬੀ ਮੈਣੀ, ਸ੍ਰੀਮਤੀ ਜਸਪ੍ਰੀਤ ਕੌਰ ਮੁਹਾਲੀ ਤੋਂ ਇਲਾਵਾ ਸ੍ਰੀ ਪਰਮਿੰਦਰ ਸ਼ਰਮਾ, ਸ੍ਰੀ ਵਿਵੇਕ ਕ੍ਰਿਸ਼ਨ ਜੋਸ਼ੀ, ਸਕੂਲ ਦੇ ਪ੍ਰਧਾਨ ਸ੍ਰੀ ਰਜਨੀਸ਼ ਕੁਮਾਰ ਸੇਵਕ, ਪ੍ਰਿੰਸੀਪਲ ਸ੍ਰੀਮਤੀ ਆਰ ਬਾਲਾ, ਯੂਥ ਆਗੂ ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ, ਸ੍ਰੀ ਉਮਾ ਕਾਂਤ ਤਿਵਾਰੀ, ਸ੍ਰੀ ਮਹੇਸ਼ ਸ਼ਰਮਾ, ਸ੍ਰੀਮਤੀ ਵਿਜੇਤਾ ਮਹਾਜਨ, ਰਮਨ ਸ਼ੈਲੀ, ਨਵਨੀਤ ਸ਼ਰਮਾ, ਦੀਪਕ ਪਾਂਡੇ, ਰਾਜੀਵ ਸ਼ਰਮਾ, ਨਵੀਨ ਬਖਸ਼ੀ, ਮੈਡਮ ਵੀਰਾਵਲੀ, ਡਾ. ਅਜੈ ਗਾਂਧੀ, ਅਨੁਰਾਗ ਬਿਆਲਾ, ਸੋਹਨ ਲਾਲ ਸ਼ਰਮਾ, ਆਚਾਰਿਆ ਇੰਦਰਮਣੀ ਤ੍ਰਿਪਾਠੀ ਅਤੇ ਰਾਜ ਕੁਮਾਰ ਸ਼ਰਮਾ ਵੀ ਹਾਜਿਰ ਸਨ|

Leave a Reply

Your email address will not be published. Required fields are marked *