ਸੇਵਾ ਮੁਕਤੀ ਤੇ ਵਿਦਾਇਗੀ ਦਿੱਤੀ

ਐਸ. ਏ. ਐਸ ਨਗਰ, 31 ਮਾਰਚ (ਸ.ਬ.) ਪੰਜਾਬ ਸਕੂਲ ਸਿਖਿਆ ਬੋਰਡ ਦੇ ਸਹਾਇਕ ਸਕੱਤਰ ਮਨਜੀਤ ਸਿੰਘ ਗਿੱਲ ਵਲੋਂ ਸੇਵਾ ਮੁਕਤੀ ਤੇ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਕਰਵਾਏ ਸਹਿਜ ਪਾਠ ਉਪਰੰਤ ਗੁਰਦੁਆਰਾ 71 ਵਿਖੇ ਕੀਰਤਨ ਕਰਵਾਇਆ ਗਿਆ| ਇਸ ਮੌਕੇ ਬੋਰਡ ਦੇ ਅਧਿਕਾਰੀਆਂ, ਕਰਮਚਾਰੀਆਂ, ਯੂਨੀਅਨ ਦੇ ਆਗੂਆਂ, ਸਾਬਕਾ ਆਗੂਆਂ ਬੋਰਡ ਕਰਮਚਾਰੀਆਂ, ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰ ਨੇ ਹਾਜਰੀ ਭਰੀ| ਜਿਨ੍ਹਾਂ ਵਿੱਚ ਸਤਵੀਰ ਸਿੰਘ ਧਨੋਆ ਐਮ. ਸੀ, ਕਾਮਰੇਡ ਭਜਨ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਸਿੰਘ ਪਟਿਆਲਾ, ਯੋਧਾ ਮੱਲ ਪੁਰੀ, ਹਰਬੰਸ ਸਿੰਘ ਬਾਗੜੀ, ਜਸਵੰਤ ਸਿੰਘ ਢੇਲਪੁਰੀ, ਹਰਜੀਤ ਸਿੰਘ ਗਿੱਲ, ਦਰਸ਼ਨ ਸਿੰਘ, ਬਲਵਿੰਦਰ ਬਰਾੜ ਮੱਲਣ, ਬਲਦੇਵ ਸਿੰਘ ਢਿੱਲੋ, ਪ੍ਰਧਾਨ ਸੁਖਚੈਨ ਸਿੰਘ ਸੈਣੀ ਜਨਰਲ ਸਕੱਤਰ ਪਰਵਿੰਦਰ ਸਿੰਘ ਖੰਗੂੜਾ, ਭਗਵੰਤ ਸਿੰਘ ਬੇਦੀ, ਅਮਰਜੀਤ ਕੌਰ ਅਤੇ ਗੁਰਚਰਨ ਸਿੰਘ ਤਰਮਾਲਾ, ਭੁਪਿੰਦਰ ਸਿੰਘ ਗਿੱਲ ਅਤੇ ਗੁਰਮੇਲ ਸਿੰਘ ਗਰਚਾ ਹਾਜਿਰ ਸਨ| ਇਸ ਮੌਕੇ ਮਨਜੀਤ ਸਿੰਘ ਗਿੱਲ ਨੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਇਸ ਕਠਿਨ ਦੌਰ ਵਿੱਚ ਉਹ ਆਪਣੀ ਸੇਵਾ ਨਿਭਾ ਸਕੇ ਹਨ ਸ੍ਰ. ਗਿੱਲ ਨੇ 39 ਸਾਲ ਤੋਂ ਵੱਧ ਸਮਾਂ ਬੋਰਡ ਵਿੱਚ ਨੌਕਰੀ ਕੀਤੀ|
ਇਸ ਤੋਂ ਪਹਿਲਾ ਬੋਰਡ ਵਿੱਚ ਮਨਜੀਤ ਗਿੱਲ ਦੀ ਵਿਦਾਇਗੀ ਪਾਰਟੀ ਵਿੱਚ ਬੋਲਦਿਆਂ ਬੋਰਡ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਸ੍ਰ. ਭਗਵੰਤ ਸਿੰਘ ਬੇਦੀ ਨੇ ਸ੍ਰ. ਗਿੱਲ ਦੀ ਬੋਰਡ ਪ੍ਰਤੀ ਨਿਭਾਈ ਸੇਵਾ ਤੇ ਚਾਨਣਾ ਪਾTੁਂਦਿਆ ਕਿਹਾ ਕਿ ਮਨਜੀਤ ਸਿੰਘ ਗਿੱਲ ਨੇ ਬੋਰਡ ਦੀ ਸੇਵਾ ਇਮਾਨਦਾਰੀ ਅਤੇ ਲਗਨ ਨਾਲ ਨਿਭਾਈ| ਇਸ ਮੌਕੇ ਬੋਰਡ ਦੇ ਅਧਿਕਾਰੀ ਸ੍ਰੀ ਗੁਰਤੇਜ਼ ਸਿੰਘ, ਰਾਜ ਕੁਮਾਰ ਭਗਤ, ਜੇ. ਪ੍ਰਕਾਸ਼, ਸ੍ਰੀਮਤੀ ਕੁਲਦੀਪ ਕੌਰ ਸਾਬਕਾ ਉਪ ਸਕੱਤਰ, ਗੁਰਮੀਤ ਸਿੰਘ ਸਮੇਤ ਰੰਧਾਵਾ ਸਮੇਤ ਬੋਰਡ ਦੇ ਕਈ ਅਧਿਕਾਰੀ ਕਰਮਚਾਰੀ ਅਤੇ ਉਹਨਾਂ ਦੇ ਰਿਸ਼ਤੇਦਾਰ ਹਾਜਿਰ ਸਨ|

Leave a Reply

Your email address will not be published. Required fields are marked *