ਸੇਵਾ ਹਫਤੇ ਤਹਿਤ ਮਾਸਕ ਵੰਡੇ

ਐਸ.ਏ.ਐਸ.ਨਗਰ, 18 ਸਤੰਬਰ (ਸ.ਬ.) ਭਾਜਪਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਸ਼ੁਰੂ ਕੀਤੇ ਗਏ ਸੇਵਾ ਹਫਤੇ ਤਹਿਤ ਪੰਜਾਬ ਭਾਜਪਾ ਦੇ ਕਾਰਜਕਾਰੀ ਮੈਂਬਰ ਅਤੇ ਪਟਿਆਲਾ ਜਿਲ੍ਹੇ ਦੇ ਇੰਚਾਰਜ ਸ੍ਰ. ਸੁਖਵਿੰਦਰ ਸਿੰਘ ਗੋਲਡੀ ਦੀ ਅਗਵਾਈ ਹੇਠ ਫੇਜ਼ 5 ਦੇ ਉਦਯੋਗਿਕ ਖੇਤਰ ਵਿੱਚ ਮਾਸਕ ਵੰਡੇ ਗਏ| 
ਇਸ ਮੌਕੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ ਨੇ ਕਿਹਾ ਕਿ ਇਸ ਸੇਵਾ ਹਫਤੇ ਤਹਿਤ ਸ਼ਹਿਰ ਵਿੱਚ ਕਈ ਸਮਾਜਿਕ ਕੰਮ ਕਰਵਾਏ ਜਾ ਰਹੇ ਹਨ ਤਾਂ ਜੋ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ| 
ਉਹਨਾਂ ਦੱਸਿਆ ਕਿ ਕੋਰੋਨਾ ਮਾਹਾਂਮਾਰੀ ਦੇ ਵੱਧਦੇ ਮਾਮਲਿਆਂ ਦੇ ਕਾਬੂ ਕਰਨ ਲਈ ਮਾਸਕ ਦੀ ਵਰਤੋਂ ਲਾਜਮੀ ਤੌਰ ਤੇ ਕਰਨੀ ਜਰੂਰੀ ਹੈ ਤਾਂ ਜੋ ਇਸ ਮਾਹਾਂਮਾਰੀ ਤੇ ਕਾਬੂ ਕੀਤਾ ਜਾ ਸਕੇ|  ਉਹਨਾਂ ਦੱਸਿਆ ਕਿ ਇਸ ਪੂਰੇ ਹਫਤੇ ਦੌਰਾਨ ਭਾਜਪਾ ਆਗੂਆਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਜਾ ਕੇ ਸਫਾਈ ਕਰਵਾਈ ਜਾਵੇਗੀ|

Leave a Reply

Your email address will not be published. Required fields are marked *