ਸੇਵਾ ਹਫਤੇ ਸੰਬੰਧੀ ਖੂਨਦਾਨ ਕੈਂਪ ਲਗਾਇਆ

ਖਰੜ, 17 ਸਤੰਬਰ (ਸ਼ਮਿੰਦਰ ਸਿੰਘ) ਭਾਰਤੀ ਜਨਤਾ ਯੁਵਾ ਮੋਰਚਾ ਜਿਲ੍ਹਾ ਮੁਹਾਲੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ  ਮੌਕੇ ਸ਼ੁਰੂ ਕੀਤੇ ਗਏ ਸੇਵਾ ਹਫਤੇ ਦੇ ਤਹਿਤ  ਸੂਬਾ ਦਫਤਰ ਇੰਚਾਰਜ ਯੁਵਾ ਮੋਰਚਾ ਪੰਜਾਬ ਦੀਪਕ ਰਾਣਾ ਚੋਲਟਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਖਰੜ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ| ਇਸ ਕੈਂਪ ਦੌਰਾਨ ਭਾਜਪਾ ਆਗੂਆਂ ਵਲੋਂ 17 ਯੂਨਿਟ ਖੂਨਦਾਨ ਕੀਤਾ ਗਿਆ|
ਇਸ ਸੰਬਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਮੁਹਾਲੀ ਨਰਿੰਦਰ ਰਾਣਾ ਨੇ ਦੱਸਿਆ ਕਿ ਇਹ ਸੇਵਾ ਹਫਤਾ ਭਾਜਪਾ ਜ਼ਿਲ੍ਹਾ ਮੁਹਾਲੀ ਦੇ ਸਾਰੇ ਹੀ ਮੰਡਲਾਂ ਵਿੱਚ ਕੁੱਲ 70 ਥਾਵਾਂ ਤੇ ਸਫਾਈ ਅਭਿਆਨ, ਬੂਟੇ ਲਗਾ ਕੇ, ਅੰਗਹੀਣਾਂ ਨੂੰ ਨਕਲੀ ਅੰਗ, ਫਲ-ਫਰੂਟ, ਮਾਸਕ, ਫਲ ਅਤੇ ਮਿਠਾਈਆਂ ਵੰਡ ਕੇ ਮਨਾਇਆ ਜਾ ਰਿਹਾ ਹੈ|
ਇਸ ਮੌਕੇ ਮੰਡਲ ਪ੍ਰਧਾਨ ਭਾਜਪਾ ਖਰੜ ਪਵਨ ਕੁਮਾਰ ਮਨੋਚਾ, ਸੂਬਾ ਸਹਿ-ਇੰਚਾਰਜ ਲੀਗਲ ਸੈਲ ਸੁਰਿੰਦਰ ਬੱਬਲ, ਜਿਲ੍ਹਾ ਜਨਰਲ ਸਕੱਤਰ ਯੁਵਾ ਮੋਰਚਾ ਅਭਿਸ਼ੇਕ ਠਾਕੁਰ, ਜਸਕਰਨ ਸਿੰਘ ਭੱਠਾ, ਮੰਡਲ ਪ੍ਰਧਾਨ ਯੁਵਾ ਮੋਰਚਾ ਖਰੜ ਤਰੁਣ ਗੋਇਲ, ਬਬਲੂ ਅਤੇ ਸੁਖਾ ਹਾਜ਼ਿਰ ਸਨ|

Leave a Reply

Your email address will not be published. Required fields are marked *