ਸੈਂਟੀਨਲ ਸਕੂਲ ਵਿਖੇ ਤਾਈਕਵਾਂਡੋ ਮੁਕਾਬਲੇ ਵਿਚ ਤਗਮੇ ਜਿੱਤਣ ਵਾਲੇ ਖਿਡਾਰੀ ਸਨਮਾਨਿਤ

ਐਸ ਏ ਐਸ ਨਗਰ, 21 ਫਰਵਰੀ (ਸ.ਬ.) ‘ਪੰਜਾਬ ਤਾਈਕਵਾਂਡੋ ਐਸੋਸੀਏਸ਼ਨ’ ਵੱਲੋਂ  ਆਯੋਜਿਤ 12ਵੀਂ ਅੰਤਰ ਜ਼ਿਲ੍ਹਾ ਤਾਈਕਵਾਂਡੋ ਚੈਂਪੀਅਨਸ਼ਿਪ ਵਿੱਚ 17 ਤਗਮੇ ਜਿੱਤਣ ਵਾਲੇ  ਸੋਹਾਣਾ ਦੇ ਸੈਂਟੀਨਲ ਪਬਲਿਕ ਸਕੂਲ ਦੇ ਖਿਡਾਰੀਆਂ ਨੂੰ ਅੱਜ ਇਕ ਸਮਾਗਮ ਦੌਰਾਨ ਸਕੂਲ ਵਿਖੇ ਸਨਮਾਨਿਤ ਕੀਤਾ ਗਿਆ|
ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਨੇ ਦੱਸਿਆ ਕਿ  ਇਸ ਅੰਤਰ ਜ਼ਿਲ੍ਹਾ ਤਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਸਕੂਲ ਦੇ ਛੇ ਬੱਚਿਆਂ-ਰਿਧਿਮਾ, ਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਹੈਪੀ, ਵਿਸ਼ਾਲ ਮਿਸ਼ਰਾ ਅਤੇ ਅਭੈ ਯਾਦਵ ਨੇ ਆਪੋ-ਆਪਣੇ ਭਾਰ-ਵਰਗ ਵਿੱਚ ਵਿਰੋਧੀ ਖਿਡਾਰੀਆਂ ਨੂੰ ਚਿਤ ਕਰਕੇ ਸੋਨ ਤਗਮੇ ਜਿੱਤੇ ਜਦੋਂਕਿ ਸਿਮਰਨਜੀਤ ਕੌਰ, ਵਿਸ਼ਵਜੀਤ ਸਿੰਘ, ਬਿਸ਼ਨਜੀਤ ਸਿੰਘ, ਪ੍ਰਨੀਤ ਕੌਰ, ਖ਼ੁਸ਼ਪ੍ਰੀਤ ਕੌਰ, ਵਿਨੀਤ ਕੁਮਾਰ, ਰੋਹਿਤ ਨੇ ਚਾਂਦੀ ਦੇ ਅਤੇ ਤਮੰਨਾ, ਦੇਵਿਕਾ, ਸਿਮਰਨਜੀਤ ਸਿੰਘ, ਮਨਿੰਦਰ ਸਿੰਘ ਨੇ ਕਾਂਸੇ ਦੇ ਤਗਮੇ ਜਿੱਤੇ| ਇਹਨਾਂ           ਜੇਤੂ ਖਿਡਾਰੀਆਂ ਨੂੰ ਅੱਜ ਸਕੂਲ ਭਵਨ ਵਿੱਖੇ ਸਮਾਰੋਹ ਪੂਰਵਕ ਸਨਮਾਨਿਤ ਕੀਤਾ ਗਿਆ| ਸਕੂਲ ਦੇ ਕੋਚ ਸਤਪਾਲ ਸਿੰਘ ਰੀਹਲ ਨੂੰ ਤਾਈਕਵਾਂਡੋ ਵਿੱਚ ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਿਸ਼ੇਸ਼ਤੌਰ ਤੇ ਸਨਮਾਨਿਤ ਕੀਤਾ| ਇਸ ਮੌਕੇ ਸਕੂਲ ਦੀ ਅਧਿਆਪਕ-ਮਾਪੇ ਸੰਸਥਾ ਦੇ ਪ੍ਰਧਾਨ ਸ. ਹਰਿੰਦਰ ਪਾਲ ਸਿੰਘ ਬਿੱਲਾ, ਸਰਪ੍ਰਸਤ ਕਰਨਲ ਸੀ.ਐਸ. ਬਾਵਾ, ਉਪ-ਪ੍ਰਧਾਨ ਸ. ਕਮਲਜੀਤ ਸਿੰਘ ਵਾਲੀਆ, ਸਕੂਲ ਦਾ ਸਮੂਹ ਸਟਾਫ਼ ਅਤੇ ਬੱਚਿਆਂ ਦੇ ਮਾਪੇ ਮੌਜੂਦ ਸਨ|

Leave a Reply

Your email address will not be published. Required fields are marked *