ਸੈਕਟਰ 117 ਦੀ ਟੀ.ਡੀ.ਆਈ. ਰੈਜੀਡਂੈਟਸ ਵੈਲਫੇਅਰ ਐਸੋਸੀਏਸ਼ਨ ਦਾ ਵਫਦ ਡੀ ਸੀ ਨੂੰ ਮਿਲਿਆ

ਐਸ ਏ ਐਸ ਨਗਰ, 24 ਜੁਲਾਈ (ਸ.ਬ.) ਸਥਾਨਕ ਸੈਕਟਰ 117 ਦੀ ਟੀ.ਡੀ.ਆਈ. ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਇਕ ਵਫਦ ਨੇ ਪ੍ਰਧਾਨ ਐਚ ਪੀ ਸਿੰਘ ਤੇ ਜਨਰਲ ਸਕੱਤਰ ਸੰਜੀਵ ਸੋਨੀ ਦੀ ਅਗਵਾਈ ਵਿੱਚ ਡੀ ਸੀ ਮੁਹਾਲੀ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸੈਕਟਰ 117 ਦੀਆਂ ਸਮੱਂਸਿਆਵਾਂ ਨੂੰ ਜਲਦੀ ਹਲ ਕਰਵਾਇਆ ਜਾਵੇ|
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਪ੍ਰਧਾਨ ਐਚ ਪੀ ਸਿੰਘ ਨੇ ਕਿਹਾ ਕਿ ਟੀ ਡੀ ਆਈ ਸੈਕਟਰ 117 ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਬੁਰਾ ਹਾਲ ਹੈ, ਸੜਕਾਂ, ਪਾਰਕਾਂ ਤੇ ਸੀਵਰੇਜ ਸਿਸਟਮ ਦਾ ਵੀ ਬੁਰਾ ਹਾਲ ਹੈ, ਹਰ ਦਿਨ ਹੀ ਸੀਵਰੇਜ ਓਵਰ ਫਲੋਅ ਰਹਿੰਦਾ ਹੈ| ਟੁੱਟੀਆਂ ਸੜਕਾਂ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ| ਥਾਂ ਥਾਂ ਮਲਬੇ ਅਤੇ ਗੰਦਗੀ ਦੇ ਢੇਰ ਪਏ ਹਨ|
ਉਹਨਾਂ ਕਿਹਾ ਕਿ ਇਸ ਸਬੰਧੀ ਕਈ ਵਾਰੀ ਇਸ ਕਾਲੋਨੀ ਦੇ ਪ੍ਰਬੰਧਕਾਂ ਨੂੰ ਕਿਹਾ ਜਾ ਚੁਕਿਆ ਹੈ, ਪਰ ਕੋਈ ਵੀ ਕਾਰਵਾਈ ਨਹੀਂ ਹੋਈ|
ਉਹਨਾਂ ਮੰਗ ਕੀਤੀ ਕਿ ਇਸ ਇਲਾਕੇ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਉਪਰ ਹੱਲ ਕਰਵਾਈਆਂ ਜਾਣ|

Leave a Reply

Your email address will not be published. Required fields are marked *