ਸੈਕਟਰ 16 ਦੇ ਸਨਾਤਨ ਧਰਮ ਮੰਦਰ ਵਿੱਚ ਚੋਰੀ

ਚੰਡੀਗੜ੍ਹ, 23 ਮਾਰਚ (ਰਾਹੁਲ) ਦੇਰ ਰਾਤ ਚੰਡੀਗੜ੍ਹ ਦੇ ਸੈਕਟਰ 16 ਸਥਿਤ ਸਨਾਤਨ ਧਰਮ ਮੰਦਰ ਵਿੱਚ ਚੋਰੀ ਹੋ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੀ ਪ੍ਰਧਾਨ ਸ਼ਰਨ ਕੌਰ ਅਤੇ ਸੈਕਟਰੀ ਅੰਜਨ ਗੁਪਤਾ ਨੇ ਦੱਸਿਆ ਕਿ ਮੰਦਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਹੋਈ ਰਿਕਾਰਡਿੰਗ ਤੋਂ ਪਤਾ ਚਲਦਾ ਹੈ ਕਿ ਚੋਰ ਮੰਦਰ ਦੇ ਪਿਛਲੇ ਦਰਵਾਜੇ ਰਾਹੀਂ ਰਾਤ 1.20 ਵਜੇ ਮੰਦਰ ਵਿੱਚ ਆਏ ਅਤੇ 20 ਮਿੰਟਾਂ ਵਿੱਚ ਹੀ ਉਹਨਾਂ ਨੇ ਮੰਦਰ ਦੀ ਹਰ ਚੀਜ ਹੀ ਚੋਰੀ ਕਰਨ ਦਾ ਯਤਨ ਕੀਤਾ| ਸਭ ਤੋਂ ਪਹਿਲਾਂ ਚੋਰਾਂ ਨੇ ਮੰਦਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਤੋੜਨ ਦਾ ਯਤਨ ਕੀਤਾ| ਇਸ ਤੋਂ ਬਾਅਦ ਚੋਰਾਂ ਨੇ ਮੰਦਰ ਵਿੱਚ ਭਗਵਾਨ ਦੀਆਂ ਸਾਰੀਆਂ ਮੂਰਤੀਆਂ ਤੋਂ 9 ਸੋਨੇ ਅਤੇ ਚਾਂਦੀ ਦੇ ਮੁਕਟ, ਮਾਤਾ ਦੇ ਟਿੱਕੇ, ਸਾਰੀਆਂ ਮੂਰਤੀਆਂ ਵਿੱਚ ਪਏ ਨੋਟਾਂ ਦੇ ਹਾਰ, ਗੋਲਕ ਵਿਚੋਂ ਤਾਲਾ ਤੋੜਕੇ ਨਗਦੀ, ਚਾਂਦੀ ਦਾ ਸਿਵਲਿੰਗ ਅਤੇ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਚੋਰੀ ਕਰ ਲਿਆ| ਮੌਕੇ ਉਪਰ ਪਹੁੰਚੇ ਚੰਡੀਗੜ੍ਹ ਪੁਲੀਸ ਸੈਕਟਰ 17 ਥਾਣਾ ਮੁਖੀ ਮਨਿੰਦਰ ਸਿੰਘ, ਡੀ ਐਸ ਪੀ ਸੈਂਟ੍ਰਲ ਰਾਮ ਗੋਪਾਲ ਨੇ ਸਥਿਤੀ ਦਾ ਜਾਇਜਾ ਲਿਆ ਅਤੇ ਪੁਲੀਸ ਟੀਮ ਮੰਦਰ ਦੇ ਤੋੜੇ ਗਏ ਤਾਲੇ ਆਪਣੇ ਨਾਲ ਲੈ ਗਈ| ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀ ਸੀ ਟੀ ਵੀ ਕੈਮਰਿਆਂ ਦੀ ਰਿਕਾਰਡਿੰਗ ਤੋਂ ਚੋਰਾਂ ਦੀ ਪਹਿਚਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *