ਸੈਕਟਰ-17 ਵਿੱਚ ਭਿਆਨਕ ਅੱਗ, ਪੀ ਐਫ ਸੀ ਦੇ ਦਫਤਰ ਵਾਲੀ ਇਮਾਰਤ ਨੂੰ ਲੱਗੀ ਅੱਗ

ਚੰਡੀਗੜ੍ਹ, 3 ਜੁਲਾਈ (ਸ.ਬ.) ਚੰਡੀਗੜ੍ਹ ਦੇ ਸੈਕਟਰ-17 ਵਿੱਚ ਸਥਿਤ ਪੰਜਾਬ ਫਾਈਨਾਂਸ਼ਿਅਲ ਕਾਰਪੋਰੇਸ਼ਨ ਦੇ ਦਫਤਰ ਵਾਲੀ ਇਮਾਰਤ ਵਿੱਚ ਅੱਜ ਬਾਅਦ ਦੁਪਹਿਰ ਭਾਰੀ ਅੱਗ ਲੱਗ ਜਾਣ ਕਾਰਨ ਹਫੜਾ ਦਫੜੀ ਫੈਲ ਗਈ| ਇਹ ਅੱਗ ਬਾਅਦ ਦੁਪਹਿਰ ਪੌਣੇ ਚਾਰ ਵਜੇ ਦੇ ਕਰੀਬ ਲੱਗੀ| ਅੱਗ ਇਮਾਰਤ ਦੀ ਉੱਪਰੀ ਮੰਜਿਲ ਵਿੱਚ ਲੱਗੀ ਅਤੇ ਇਸ  ਕਾਰਨ  ਸਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ|
ਸੂਚਨਾ ਮਿਲਣ ਤੇ ਚੰਡੀਗੜ੍ਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਵੱਲੋਂ ਅੱਗ ਬੁਝਾਉਣ ਦੀ ਕਾਰਵਾਈ ਕੀਤੀ ਜਾ ਰਹੀ ਸੀ| ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਸੀ|
ਅੱਗ ਲੱਗਣ ਦੇ  ਕਾਰਨਾਂ ਦੀ ਜਾਣਕਾਰੀ ਨਹੀਂ ਮਿਲ ਪਾਈ| ਅੱਗ ਕਾਰਨ ਹੋਏ ਨੁਕਸਾਨ ਦਾ ਅੰਦਾਜਾ ਵੀ ਬਾਅਦ ਵਿੱਚ ਲਗਾਇਆ ਜਾ ਸਕੇਗਾ|

Leave a Reply

Your email address will not be published. Required fields are marked *