ਸੈਕਟਰ 19 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਨਾਜਾਇਜ ਕਬਜਿਆਂ ਦੀ ਭਰਮਾਰ

ਚੰਡੀਗੜ੍ਹ, 1 ਮਾਰਚ (ਸ.ਬ.) ਚੰਡੀਗੜ੍ਹ ਸਥਿਤ ਸੈਕਟਰ 19 ਸਦਰ ਬਾਜਾਰ ਦੀ ਪਾਰਕਿੰਗ ਵਿੱਚ ਨਾਜਾਇਜ ਕਬਜਿਆਂ ਦੀ ਭਰਮਾਰ ਹੋ ਗਈ ਹੈ| ਚੰਡੀਗੜ੍ਹ ਨਗਰ ਨਿਗਮ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਮਾਰਕੀਟ ਦੀ ਪਾਰਕਿੰਗ ਵਿੱਚ ਕੋਈ ਵੀ ਦੁਕਾਨਦਾਰ ਦੁਕਾਨਾਂ ਨਹੀਂ ਲਗਾ ਸਕਦਾ ਪਰ ਸੈਕਟਰ 19 ਦੇ ਦੁਕਾਨਦਾਰ ਬੇਫਿਕਰ ਹੋ ਕੇ ਪਾਰਕਿੰਗ ਵਿੱਚ ਆਪਣਾ ਸਮਾਨ ਰੱਖਦੇ ਹਨ| ਜਦੋਂ ਨਗਰ ਨਿਗਮ ਦੇ ਅਧਿਕਾਰੀ ਇਥੇ ਦੌਰਾ ਕਰਦੇ ਹਨ ਤਾਂ ਇਹ ਦੁਕਾਨਦਾਰ ਤੁਰੰਤ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਕਰ ਲੈਂਦੇ ਹਨ ਪਰ ਬਾਅਦ ਵਿੱਚ ਫਿਰ ਇਹ ਸਮਾਨ ਪਾਰਕਿੰਗ ਵਿੱਚ ਰੱਖ ਲਿਆ ਜਾਂਦਾ ਹੈ| ਇਸ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੂੰ ਆਪਣੇ ਵਾਹਨ ਬਾਹਰ ਸੜਕ ਉੱਪਰ ਹੀ ਖੜੇ ਕਰਨੇ ਪੈਂਦੇ ਹਨ, ਜਿਥੇ ਵਾਹਨ ਖੜੇ ਕਰਨ ਤੇ ਟ੍ਰੈਫਿਕ ਪੁਲੀਸ ਵਲੋਂ ਚਾਲਾਨ ਕਰ ਦਿੱਤਾ ਜਾਂਦਾ ਹੈ| ਅਸਲ ਵਿੱਚ ਨਗਰ ਨਿਗਮ ਚੰਡੀਗੜ੍ਹ ਦੀ ਢਿੱਲੀ ਕਾਰਵਾਈ ਦੇ ਕਾਰਨ ਇਸ ਪਾਰਕਿੰਗ ਵਿੱਚ ਨਾਜਾਇਜ ਕਬਜੇ ਦਿਨੋਂ ਦਿਨ ਵਧਦੇ ਹੀ ਜਾ ਰਹੇ ਹਨ|

Leave a Reply

Your email address will not be published. Required fields are marked *